Tuesday, September 15, 2026

ਯੂਨੀਵਰਸਿਟੀ ਸੇਹਤ ਕੇਂਦਰ ਵਲੋਂ ਮੈਂਦਾਤਾਂ ਹੱਡੀਆਂ ਤੇ ਦਿਲ ਦੇ ਰੋਗਾਂ ਦਾ ਵਿਸ਼ੇਸ਼ ਕੈਂਪ 24 ਨੂੰ

ਅੰਮ੍ਰਿਤਸਰ, 23 ਜੁਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਿਤ ਸੇਹਤ ਕੇਂਦਰ ਵਲੋਂ ਗੁਰੂਗਰਾਮ ਸਥਿਤ ਦੇਸ਼ ਦੇ ਨਾਮਵਾਰ ਹਸਪਤਾਲ “ਮੈਂਦਾਤਾਂ” ਦੇ ਮਾਹਿਰ ਡਾਕਟਰਾਂ ਦੀ ਟੀਮ ਨੂੰ ਕੱਲ੍ਹ ਯੂਨੀਵਰਸਿਟੀ ਵਿਚ ਸੱਦਾ ਦਿੱਤਾ ਗਿਆ ਹੈ।ਜਿਸ ਵਿਚ ਉਹ ਦਿਲ ਅਤੇ ਹੱਡੀਆਂ ਦੀ ਜਾਂਚ ਵਾਸਤੇ ਇਕ ਕੈਂਪ 24.06.2023 ਨੂੰ ਸਵੇਰੇ 9.00 ਵਜੇ ਤੋਂ ਲੈ ਕੇ 3.00 ਵਜੇ ਤੱਕ ਆਯੋਜਨ ਕੀਤਾ ਜਾਵੇਗਾ।ਮੈਂਦਾਤਾਂ ਤੋਂ ਆਏ ਮਾਹਿਰ ਡਾਕਟਰਾਂ ਵਲੋਂ ਜਾਂਚ ਕੀਤੀ ਜਾਵੇਗੀ।ਹੈਲਥ ਸੈਂਟਰ ਦੇ ਇੰਚਾਰਜ਼ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਨਾਲ ਸਬੰਧਿਤ ਅਧਿਆਪਕ, ਕਰਮਚਾਰੀ, ਵਿਦਿਆਰਥੀ, ਸਾਬਕਾ ਕਰਮਚਾਰੀ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਮੈਂਬਰਾਂ ਦੀ ਚੰਗੀ ਸੇਹਤ ਲਈ ਹਮੇਸ਼ਾਂ ਹੀ ਵਚਨਬੱਧ ਰਹੇ ਹਨ ਅਤੇ ਪਹਿਲਾਂ ਵੀ ਸਮੇਂ-ਸਮੇਂ ਤੇ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ। ਡਾ. ਪਵਨ ਸ਼ਰਮਾ ਨੇ ਦੱਸਿਆ ਕਿ ਮਾਨਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਬਿਨਾਂ ਕਿਸੇ ਫੀਸ/ਚਾਰਜ਼ ਤੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਜਾਣਾ ਹੈ।ਸਾਰਿਆਂ ਨੂੰ ਬੇਨਤੀ ਹੈ ਜੋ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਕੱਲ੍ਹ 24 ਜੂਨ ਨੂੰ ਸਮੇਂ ਸਿਰ ਕੈਂਪ ਵਿੱਚ ਆ ਕੇ ਆਪਣੀ ਜਾਂਚ ਕਰਵਾਉਣ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …