Friday, March 13, 2026

ਪੀ.ਜ਼ੀ ਦੀ ਰਜਿਸਟਰੇਸ਼ਨ ਜਰੂਰੀ ਅਤੇ ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਫੇਰਬਦਲ ‘ਤੇ ਪਾਬੰਦੀ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਹਰਜੀਤ ਸਿੰਘ ਧਾਲੀਵਾਲ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ-ਕਮ-ਕਾਰਜ਼ਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ਼ਹਿਰ ਵਲੋਂ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਅਧੀਨ ਪੈਂਦੇ ਥਾਣਿਆਂ ਦੇ ਏਰੀਆ ਵਿੱਚ ਪੀ.ਜ਼ੀ ਦੀ ਲਾਜ਼ਮੀ ਰਜਿਸਟਰੇਸ਼ਨ ਅਤੇ ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਫੇਰਬਦਲ ਨਾ ਕਰਨ ਸਬੰਧੀ ਹੁਕਮ ਜਾਰੀ ਕੀਤੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਪਿੱਛਲੇ ਅਰਸੇ ਦੌਰਾਨ ਚੰਡੀਗੜ੍ਹ ਵਿਖੇ ਇੱਕ ਪੀ.ਜ਼ੀ ਵਿੱਚ ਅੱਗ ਲੱਗਣ ਕਰਕੇ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ।ਇਸ ਘਟਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਅੰਮ੍ਰਿਤਸਰ ਨੇ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੀ.ਜ਼ੀ ਚਾਲੂ ਕਰਨ ਤੋਂ ਪਹਿਲਾਂ ਇਸ ਦੀ ਰਜਿਸਟਰੇਸ਼ਨ ਕਰਵਾਉਣਾ ਜਰੂਰੀ ਕਰ ਦਿੱਤਾ ਹੈ।ਉਨਾਂ ਕਿਹਾ ਕਿ ਪੀ.ਜ਼ੀ ਮਾਲਕਾਂ ਵਲੋਂ ਅਕਸਰ ਹੀ ਪੜ੍ਹਣ ਜਾਂ ਕੰਮਕਾਰ ਕਰਨ ਵਾਲੇ ਲੜਕੇ/ਲੜਕੀਆਂ ਲਈ ਆਪਣੇ ਘਰਾਂ ਅੰਦਰ ਬਿਲਡਿੰਗ ਦੀ ਹੋਟਲ ਨੁਮਾਂ ਉਸਾਰੀ ਕਰਕੇ ਛੋਟੇ-ਛੋਟੇ ਕਮਰੇ ਬਣਾ ਕੇ ਕਿਰਾਏ ਪਰ ਦਿੱਤੇ ਜਾਂਦੇ ਹਨ ਅਤੇ ਇੱਕ ਹੀ ਕਮਰੇ ਵਿੱਚ ਲੋੜ ਤੋਂ ਵੱਧ ਗਿਣਤੀ ‘ਚ ਲੜਕੇ ਲੜਕੀਆਂ ਨੂੰ ਛੋਟੇ-ਛੋਟੇ ਬੈਡ ਲਗਾ ਕੇ ਕਿਰਾਏ ‘ਤੇ ਰੱਖਿਆ ਜਾਂਦਾ ਹੈ।ਐਮਰਜ਼ੈਂਸੀ ਵੇਲੇ ਬਾਹਰ ਨਿਕਲਣ ਲਈ ਕਿਸੇ ਕਿਸਮ ਦਾ ਕੋਈ ਦਰਵਾਜ਼ਾ ਨਹੀ ਹੁੰਦਾ ਤੇ ਨਾ ਹੀ ਅੱਗ ਬੁਝਾਉ ਜੰਤਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਕੁੱਝ ਨੌਜ਼ਵਾਨ ਲੜਕੇ ਆਪਣੇ ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਤਕਨੀਕੀ ਫੇਰਬਦਲ ਕਰਕੇ ਸ਼ਹਿਰ ਵਿੱਚ ਚੱਲਦੇ ਸਮੇਂ ਜਾਣ-ਬੁੱਝ ਕੇ ਬਹੁਤ ਉਚੀ ਅਵਾਜ਼ ਪੈਦਾ ਕਰਦੇ ਹਨ ਅਤੇ ਤੈਅੁਸ਼ਦਾ ਮਾਨਕਾ ਤੋਂ ਜ਼ਿਆਦਾ ਪੋਲੀਊਸ਼ਨ ਪੈਦਾ ਕਰਦੇ ਹਨ ਅਤੇ ਪਟਾਕੇ ਮਾਰਦੇ ਹਨ।ਜਿਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਲਈ ਪੋਲੀਊਸ਼ਨ ਫੈਲਾਉਣ ਅਤੇ ਪਟਾਕੇ ਮਾਰਨ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …