ਅੰਮ੍ਰਿਤਸਰ, 29 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ਅੰਦਰ ਲੁਕੀ
ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਬੋਝ ਤੋਂ ਰਾਹਤ ਦੇਣ ਦੇ ਮਕਸਦ ਤਹਿਤ ਸਮਰ ਕੈਂਪ ਲਗਾਇਆ ਗਿਆ।ਜਿਸ ’ਚ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਧਿਆਨ ’ਚ ਰੱਖਦਿਆਂ ਕੈਂਪ ਨੂੰ 3 ਕੈਟੇਗਰੀਆਂ (ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ) ਵਰਗ ’ਚ ਵੰਡਿਆ ਗਿਆ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਡਾਂਸ, ਗੀਤ-ਸੰਗੀਤ, ਡਰਾਮੈਟਿਕਸ, ਕਵਿਤਾ ਲੇਖਣ, ਬੇਸਿਕ ਟਰਿਕਸ ਆਫ਼ ਮੈਥਸ-ਸਾਇੰਸ, ਕੁਕਿੰਗ, ਸਪੋਕਨ ਇੰਗਲਿਸ਼, ਯੋਗਾ ਆਦਿ ਲਗਪਗ 18 ਕਿਰਿਆਵਾਂ ਨੂੰ ਸ਼ਾਮਿਲ ਕੀਤਾ ਗਿਆ।ਪ੍ਰਿੰ: ਗਿੱਲ ਨੇ ਕਿਹਾ ਕਿ ਸਮਰ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਰੀਰਕ, ਬੌਧਿਕ, ਮਾਨਸਿਕ ਵਿਕਾਸ ਨੂੰ ਉਚਾ ਚੁੱਕਣਾ ਸੀ।
ਤਾਰਕਿਕ ਬੁੱਧੀ ਦੇ ਵਿਕਾਸ ਲਈ ਸੰਗੀਤਕ ਕਿਰਿਆਵਾਂ ਮਨਦੀਪ ਕੌਰ ਦੁਆਰਾ ਕਰਵਾਈਆਂ ਗਈਆਂ। ਜਦਕਿ ਰਾਜਬੀਰ ਕੌਰ ਗਰੇਵਾਲ ਅਤੇ ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਗਿੱਧੇ ਦੀਆਂ ਵੱਖ-ਵੱਖ ਜੁਗਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ’ਚ ਛੁਪੀ ਕਲਾ ਨੂੰ ਪਛਾਣਿਆ।ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਵੇਸਟ ਮਟੀਰੀਅਲ ਤੋਂ ਨਵੀਂਆਂ ਚੀਜ਼ਾਂ ਬਣਾਉਣ ਦੀਆਂ ਜੁਗਤਾਂ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਰਵਨੀਤ ਕੌਰ, ਸਿਮਰਜੀਤ ਕੌਰ, ਤਨਵੀਰ ਕੌਰ ਨੇ ਵਿਦਿਆਰਥੀਆਂ ਨੂੰ ਪੌਸ਼ਟਿਕ ਪਕਵਾਨ ਬਣਾਉਣ ਦੇ ਹੁਨਰ ਸਿਖਾਏ।ਹਰਵਿੰਦਰ ਕੌਰ, ਸੁਲੇਖਾ ਵਰਮਾ ਦੁਆਰਾ ਸਪੋਕਨ ਇੰਗਲਿਸ਼ ਦੀਆਂ ਕਲਾਸਾਂ ਲਗਾਈਆਂ ਗਈਆਂ।ਵਿਦਿਆਰਥੀਆਂ ਨੂੰ ਕੈਂਪ ਦੌਰਾਨ ਬੈਡਮਿੰਟਨ, ਕ੍ਰਿਕਟ, ਬਾਸਕਟਬਾਲ, ਵਾਲੀਬਾਲ ਆਦਿ ਖੇਡਾਂ ਸਰੀਰਕ ਸਿੱਖਿਆ ਅਧਿਆਪਕ ਗੁਰਦੇਵ ਸਿੰਘ ਅਤੇ ਅਰੁਨਪ੍ਰੀਤ ਕੌਰ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ।ਭਾਰਤੀ ਭਾਟੀਆ, ਮਨਦੀਪ ਕੌਰ, ਸ਼ਿਵਾਨੀ ਮਹਾਜਨ ਦੁਆਰਾ ਬੇਸਿਕ ਟਰਿਕਸ ਆਫ਼ ਮੈਥਸ ਅਤੇ ਸਾਇੰਸ ਨਾਲ ਸਬੰਧਿਤ ਕਿਰਿਆਵਾਂ ਕਰਵਾਈਆਂ ਗਈਆਂ।10 ਰੋਜ਼ਾ ਕੈਂਪ ਤੋਂ ਬਾਅਦ ਵੱਖ-ਵੱਖ ਕਿਰਿਆਵਾਂ ਆਧਾਰਿਤ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media