ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਵਲੋਂ ਸ਼ਹਿਰ ਵਿੱਚ ਦਰੱਖਤਾਂ ਦੀ ਘੱਟ ਰਹੀ ਗਿਣਤੀ ਕਾਰਣ
ਵਾਤਾਵਰਨ `ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਪਿੰਡ ਖਿਆਲਾ ਖੁਰਦ ਸਥਿਤ ਆਪਣੇ ਕੈਂਪਸ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸੇ ਤਹਿਤ ਸੰਸਥਾ ਨੇ ਪੂਰੇ ਕੈਂਪਸ ਵਿੱਚ ਛਾਂਦਾਰ, ਫੁੱਲਦਾਰ ਅਤੇ ਫਲਦਾਰ ਰੁੱਖਾਂ ਸਮੇਤ ਲਗਭਗ 135 ਰੁੱਖ ਲਗਾਏ।ਹਰ ਅਧਿਆਪਕ ਨੇ ਘੱਟੋ-ਘੱਟ ਇੱਕ ਰੁੱਖ ਲਾਇਆ।ਅਧਿਆਪਕਾਂ ਨੇ ਇਨ੍ਹਾਂ ਰੁੱਖਾਂ `ਤੇ ਆਪਣੀਆਂ ਨੇਮ ਪਲੇਟਾਂ ਲਗਾਈਆਂ ਤਾਂ ਜੋ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਯਕੀਨੀ ਕਰਨ ਵਿਚ ਸਹਾਇਤਾ ਮਿਲ ਸਕੇ।
ਵਾਤਾਵਰਣ ਪ੍ਰੇਮੀ ਪ੍ਰਕਾਸ਼ ਸਿੰਘ ਭੱਟੀ ਪ੍ਰਧਾਨ ਮਿਸ਼ਨਰੀ ਖੁਦਾਈ-ਖ਼ਿਦਮਤਗਾਰਾਂ ਨੇ ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਦੇ ਅਧਿਆਪਕਾਂ ਅਤੇ ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਿਡਾਨਾ ਇੰਸਟੀਚਿਊਟ ਅੰਮ੍ਰਿਤਸਰ ਦੇ ਡਾਇਰੈਕਟਰ ਡਾ: ਜੀਵਨ ਜੋਤੀ ਸਿਡਾਨਾ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਧਰਵਿੰਦਰ ਸਿੰਘ ਔਲਖ ਪ੍ਰਧਾਨ, ਪੰਜਾਬੀ ਸਾਹਿਤ ਸਭਾ ਚੌਗਾਵਾਂ ਅਤੇ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਅਰਵਿੰਦਰ ਸਿੰਘ ਭੱਟੀ ਅਦਾਕਾਰ ਦੂਰਦਰਸ਼ਨ, ਰਾਧਿਕਾ ਅਰੋੜਾ ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ, ਗੁਰਸੇਵਕ ਸਿੰਘ, ਕਨਿਕਾ ਭਾਟੀਆ, ਭੁਪਿੰਦਰ ਸਿੰਘ, ਸੋਨੀਆ ਅਤੇ ਨਵਨੀਤ ਭੰਗੂ, ਸਿਡਾਨਾ ਐਜੂਕੇਸ਼ਨ ਦੇ ਐਸੋਸੀਏਟ ਪ੍ਰੋਫੈਸਰ ਹਾਜ਼ਰ ਸਨ।
Punjab Post Daily Online Newspaper & Print Media