ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਭਾਜਪਾ ਵਲੋਂ ਸੰਗਰੂਰ ਲੋਕ ਸਭਾ ਹਲਕੇ ‘ਚ ਮਹਾ ਸੰਪਰਕ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ।ਲੋਕ ਸਭਾ ਹਲਕੇ ਵਿਚ
ਪੈਂਦੇ ਜ਼ਿਲ੍ਹਾ ਸੰਗਰੂਰ-1, ਸੰਗਰੂਰ-2, ਬਰਨਾਲਾ ਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਵਰਕਰ ਹਰ ਘਰ ਵਿੱਚ ਕੇਂਦਰ ਸਰਕਾਰ ਦੀਆਂ 9 ਸਾਲ ਦੀਆਂ ਉਪਲੱਬਧੀਆਂ ਪਹੁੰਚਾਉਣਗੇ।ਲੋਕ ਸਭਾ ਹਲਕਾ ਸੰਗਰੂਰ ਦੇ ਸੰਯੋਜਕ ਤੇ ਸੂਬਾ ਕੋਰਡੀਨੇਟਰ ਭਾਜਪਾ ਸੈਲ ਪੰਜਾਬ, ਜਤਿੰਦਰ ਕਾਲੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਭਾਜਪਾ ਵਲੋਂ ਪੂਰੇ ਮਹਾ ਸੰਪਰਕ ਅਭਿਆਨ ਅਧੀਨ ਹਰ ਘਰ ਵਿੱਚ ਭਾਜਪਾ ਵਰਕਰ ਤੇ ਲੀਡਰ ਪਹੁੰਚਣਗੇ ਤੇ ਕੇਂਦਰ ਸਰਕਾਰ ਦੀਆ ਉਪਲੱਬਧੀਆਂ ਸਬੰਧੀ ਪੋਸਟਰ ਦੇ ਕੇ ਤੇ ਮੋਦੀ ਸਰਕਾਰ ਵਲੋਂ ਕੀਤੇ ਕੰਮ ਪ੍ਰਚਾਰ ਕੇ ਆਮ ਜਨਤਾ ਨੂੰ ਭਾਜਪਾ ਨਾਲ ਜੋੜਨਗੇ।
ਸ਼ਰੋਮਣੀ ਅਕਾਲੀ ਦਲ ਵਲੋਂ ਯੂਨੀਫਾਰਮ ਕਾਮਨ ਸਿਵਲ ਕੋਡ ਦੇ ਵਿਰੋਧ ਵਿੱਚ ਦਿਤੇ ਬਿਆਨ ‘ਤੇ ਜਤਿੰਦਰ ਕਾਲੜਾ ਨੇ ਕਿਹਾ ਕਿ ਅਕਾਲੀ ਦਲ ਲੋਕਾਂ ਦੇ ਮਨਾਂ ਤੋਂ ਉਤਰ ਚੁੱਕਿਆ ਹੈ।ਉਨਾਂ ਕਿਹਾ ਕਿ ਯੂਨੀਫਾਰਮ ਕਾਮਨ ਸਿਵਲ ਕੋਡ ਲੋਕ ਹਿਤੈਸ਼ੀ ਤੇ ਦੇਸ਼ ਹਿੱਤ ਵਿੱਚ ਹੈ।ਇਸ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਵੀ ਮਾਨਤਾ ਦਿੱਤੀ ਹੈ।ਅਕਾਲੀ ਭਾਜਪਾ ਸਮਝੌਤੇ ਦੀਆ ਕਿਆਸਰਾਈਆਂ ‘ਤੇ ਵਿਰਾਮ ਲਗਾਉਂਦਿਆਂ ਉਨਾਂ ਕਿਹਾ ਕਿ ਸਿਵਲ ਕੋਡ ਦੇ ਵਿਰੋਧੀ ਨਾਲ ਭਾਜਪਾ ਕੋਈ ਵੀ ਸਾਂਝ ਨਹੀਂ ਕਰੇਗੀ ਤੇ ਭਾਜਪਾ ਇਕਲੇ ਹੀ ਲੋਕ ਸਭਾ ਚੋਣਾਂ ਲੜੇਗੀ।
ਇਸ ਮੌਕੇ ਪਦੇਸ਼ ਕਾਰਜਕਰਨੀ ਮੈਂਬਰ ਵਿਨੋਦ ਗੁਪਤਾ, ਐਡਵੋਕੇਟ ਲਲਿਤ ਗਰਗ ਤੇ ਜ਼ਿਲਾ ਜਨਰਲ ਸਕੱਤਰ ਮਨਿੰਦਰ ਸਿੰਘ ਕਪਿਆਲ ਨੇ ਘਰ ਘਰ ਜਾ ਕੇ ਕੇਂਦਰ ਸਰਕਾਰ ਦੀਆਂ ਉਪਲੱਬਧੀਆਂ ਦੀ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media