ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2023-24 ਲਈ ਦਸਵੀਂ/
ਬਾਰ੍ਹਵੀਂ ਪਾਸ ਬੇ-ਰੋਜਗਾਰ ਲੜਕੇ/ਲੜਕੀਆਂ ਲਈ ਸਵੈ-ਰੋਜਗਾਰ ਦੇ ਉਦੇਸ਼ ਨਾਲ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ `ਚ ਦਾਖਲਾ 14 ਜੁਲਾਈ ਤੱਕ ਭਰਿਆ ਜਾ ਸਕਦਾ ਹੈ।
ਇਕ ਸਾਲ ਦੇ ਡਿਪਲੋਮਾ/ਸਰਟੀਫਿਕੇਟ ਕੋਰਸਾਂ ਵਿਚ ਸਰਟੀਫਿਕੇਟ ਕੋਰਸ ਇਨ ਅਪੈਰਲ ਡਿਜ਼ਾਈਨਿੰਗ, ਡਿਪਲੋਮਾ ਇੰਨ ਫੈਸ਼ਨ ਡਿਜ਼ਾਈਨਿੰਗ; ਡਿਪਲੋਮਾ ਇਨ ਫੈਸ਼ਨ ਐਂਡ ਟੈਕਸਟਾਈਲ ਡਿਜ਼ਾਈਨਿੰਗ; ਡਿਪਲੋਮਾ ਇਨ ਕੋਸਮੋਟੋਲੋਜੀ; ਡਿਪਲੋਮਾ ਇਨ ਵੈੱਬ ਡਿਜ਼ਾਈਨਿੰਗ ਐਂਡ ਡਿਵੇਲਪਮੈਂਟ; ਡਿਪਲੋਮਾ ਇਨ ਗ੍ਰਾਫਿਕਸ ਅਤੇ ਵੈਬ ਡਿਜ਼ਾਈਨਿੰਗ; ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼, ਡਿਪਲੋਮਾ ਇਨ ਮਲਟੀਮੀਡੀਆ ਅਤੇ 6 ਮਹੀਨਿਆਂ ਦੇ ਸਰਟੀਫਿਕੇਟ ਕੋਰਸਾਂ ਵਿੱਚ ਸਰਟੀਫਿਕੇਟ ਕੋਰਸ ਇਨ ਬਿਊਟੀ ਕਲਚਰ; ਸਰਟੀਫਿਕੇਟ ਕੋਰਸ ਇਨ ਡਰੈਸ ਡਿਜ਼ਾਈਨਿੰਗ; ਸਰਟੀਫਿਕੇਟ ਕੋਰਸ ਇਨ ਕੰਪਿਊਟਰ ਬੇਸਿਕ ਕੰਸੈਪਟਸ; ਸਰਟੀਫਿਕੇਟ ਕੋਰਸ ਇਨ ਕਮਿਊਨੀਕੇਸ਼ਨ ਸਕਿੱਲਜ਼ ਇਨ ਇੰਗਲਿਸ਼, ਸਰਟੀਫਿਕੇਟ ਕੋਰਸ ਇਨ ਟੈਕਸਟਾਈਲ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇਨ ਵੈਬ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇਨ ਵਰਮਿੰਗ ਕੰਪੋਸਟਿੰਗ ਫਿਸ਼ ਫਾਰਮਿੰਗ ਐਂਡ ਬੀ ਕੀਪਿੰਗ ਆਦਿ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਇਹਨਾਂ ਕੋਰਸਾਂ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਦਾਖਲਾ ਮਿਤੀ 14 ਜੁਲਾਈ 2022 ਤੱਕ ਵਿਭਾਗ ਦੀ ਵੈਬਸਾਈਟ www.gndu.ac.in/lifelong/default.aspx ਤੇ ਕਰਵਾ ਸਕਦੇ ਹਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media