Tuesday, June 3, 2025
Breaking News

ਨਹਿਰੂ ਯੁਵਾ ਕੇਂਦਰ ਵਲੋਂ ਖਾਲਸਾ ਕਾਲਜ ਵਿਖੇ ਕਰਵਾਇਆ ਗਿਆ ਜਿਲ੍ਹਾ ਪੱਧਰੀ ਯੁਵਕ ਮੇਲਾ ਭਾਰਤ 02047

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਕ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਅੱਜ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਭਾਰਤ 02047 ਪ੍ਰੋਗਰਾਮ ਖਾਲਸਾ ਕਾਲਜ ਅੰਮਿ੍ਰ੍ਰਸਰ ਵਿਖੇ ਕਰਵਾਇਆ ਗਿਆ।ਨਹਿਰੂ ਯੁਵਾ ਕੇਂਦਰ ਵਲੋਂ ਆਯੋਜਿਤ ਇਸ ਯੁਵਕ ਮੇਲੇ ਦੇ ਪ੍ਰੋਗਰਾਮ ਦਾ ਵਿਸ਼ਾ ਪੰਚ ਪ੍ਰਾਣ ਰਿਹਾ ।
ਇਸ ਦਾ ਉਦਘਾਟਨ ਜ਼ਿਲ੍ਹਾ ਯੂਥ ਅਫ਼ਸਰ ਅਕਾਂਕਸ਼ਾ ਮਹਾਵਰੀਆ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਯੁਵਕ ਭਲਾਈ ਅਤੇ ਸੱਭਿਆਚਾਰਕ ਵਿਭਾਗ ਦੇ ਪ੍ਰਧਾਨ ਦਵਿੰਦਰ ਸਿੰਘ ਅਤੇ ਹੋਰ ਮਹਿਮਾਨਾਂ ਵਿੱਚ ਖੁਸ਼ਪਾਲ ਰਿਟਾਇਰਡ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਅਤੇ ਸਰਕਾਰੀ ਆਈ.ਟੀ.ਆਈ ਹਾਲ ਗੇਟ ਪ੍ਰਿੰਸੀਪਲ ਜਤਿੰਦਰ ਸਿੰਘ ਕਿ੍ਰਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਦੇ ਵਿਗਿਆਨੀ ਡਾ. ਸੁਰਜੀਤ ਕੌਰ ਨੇ ਦੀਪ ਜਗਾ ਕੇ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ’ਚ ਜ਼ਿਲ੍ਹਾ ਯੂਥ ਅਫ਼ਸਰ ਆਕਾਂਕਸ਼ਾ ਮਹਾਵਰੀਆ ਨੇ ਮੁੱਖ ਮਹਿਮਾਨ, ਜਿਊਰੀ ਦੇ ਮੈਂਬਰਾਂ ਅਤੇ ਪ੍ਰੋਗਰਾਮ ’ਚ ਭਾਗ ਲੈਣ ਵਾਲੇ ਸਾਰੇ ਸ਼ਖ਼ਸੀਅਤਾਂ ਨੂੰ ‘ਜੀ ਆਇਆ’ ਕਿਹਾ ਤੇ ਪ੍ਰੋਗਰਾਮ ਦੇ ਉਦੇਸ਼ਾਂ ਦੇ ਨਾਲ-ਨਾਲ ਪੰਚ ਪ੍ਰਾਣ ਬਾਰੇ ਦੱਸਿਆ।
ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਪ੍ਰੋਗਰਾਮ ਸਬੰਧੀ ਦੱਸਿਆ ਕਿ ਨੌਜਵਾਨ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਲਈ ਨਹਿਰੂ ਯੁਵਾ ਕੇਂਦਰ ਸੰਗਠਨ ਵਲੋਂ ਪਿਛਲੇ ਸਾਲ ਤੋਂ ਹੀ ਯੁਵਕ ਮੇਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।ਇਸ ਤਹਿਤ ਹਰ ਜ਼ਿਲ੍ਹੇ ’ਚ ਕਰਵਾਏ ਜਾ ਰਹੇ ਯੁਵਕ ਮੇਲੇ ਦੇ ਪ੍ਰੋਗਰਾਮਾਂ ਵਿੱਚ 5 ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਜਿੰਨਾਂ ਵਿੱਚ ਪੇਂਟਿੰਗ ਮੁਕਾਬਲੇ, ਕਵਿਤਾ ਲੇਖਣ ਮੁਕਾਬਲੇ, ਮੋਬਾਈਲ ਫੋਟੋਗ੍ਰਾਫੀ ਮੁਕਾਬਲੇ, ਭਾਸ਼ਣ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ-ਨਾਲ ਉਨ੍ਹਾਂ ਨੇ ਸਾਰੇ ਮੁਕਾਬਲਿਆਂ ਦੇ ਨਿਯਮ ਅਤੇ ਹਦਾਇਤਾਂ ਵੀ ਸਾਰੇ ਭਾਗੀਦਾਰਾਂ ਨੂੰ ਦੱਸੀਆਂ
ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੇ ਜਿਊਰੀ ਦੇ ਮੈਂਬਰ ਡਾ: ਰਿਪਿਨ ਕੋਹਲੀ, ਡਾ: ਹਰਜੀਤ ਕੌਰ ਅਤੇ ਪ੍ਰੋਫ਼ੈਸਰ ਗੁਰਪ੍ਰੀਤ ਸਿੰਘ ਭਾਸ਼ਣ ਮੁਕਾਬਲੇ ਅਤੇ ਨੌਜਵਾਨ ਲੇਖਕ ਮੁਕਾਬਲੇ ਲਈ ਜਸਪਾਲ ਸਿੰਘ, ਸਰਦਾਰ ਕੁਲਦੀਪ ਸਿੰਘ ਅਤੇ ਤਰਨਪ੍ਰੀਤ ਕੌਰ, ਪੇਂਟਿੰਗ ਅਤੇ ਫੋਟੋਗ੍ਰਾਫੀ ਮੁਕਾਬਲੇ ਲਈ ਅਤੇ ਸੱਭਿਆਚਾਰਕ ਪ੍ਰੋਗਰਾਮ ਇਸ ਲਈ ਐਨ.ਐਸ ਕੋਮਲ, ਜਸਦੀਪ ਸਿੰਘ ਅਤੇ ਹਰਜੀਤ ਸਿੰਘ ਸਨ।
ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਵਲੋਂ ਸਟਾਲ ਵੀ ਲਗਾਏ ਗਏ ਸਨ।ਇਨ੍ਹਾਂ ਸਟਾਲਾਂ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਉਦਮ ਦਫ਼ਤਰ ਅੰਮ੍ਰਿਤਸਰ ਤੋਂ ਗੌਰਵ ਕੁਮਾਰ, ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਤੋਂ ਡਾ: ਸੁਰਜੀਤ ਕੌਰ, ਫੌਜ ਭਰਤੀ ਦਫ਼ਤਰ ਤੋਂ ਅਗਨੀਪੱਥ ਸਕੀਮ ਸੰਪਰਕ ਅਫ਼ਸਰ ਸ਼ੈਲੇਂਦਰ, ਜ਼ਿਲ੍ਹਾ ਖੇਡ ਦਫ਼ਤਰ ਸ੍ਰੀਮਤੀ ਨੀਤੂ ਅਤੇ ਸਵੈ-ਸਹਾਇਤਾ ਗਰੁੱਪ ਚੋਗਾਵਾਂ ਮੈਡਮ ਸੁਖਜੀਤ ਕੌਰ ਵਲੋਂ ਆਪਣੇ ਵਿਭਾਗ ਦੇ ਸਟਾਲ ਦੀ ਨੁਮਾਇੰਦਗੀ ਕੀਤੀ ਗਈ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਡਾਇਰੈਕਟਰ ਡਾ: ਮਹਿਲ ਸਿੰਘ ਸਨ, ਉਨ੍ਹਾਂ ਸੱਭਿਆਚਾਰਕ ਮੁਕਾਬਲੇ ਦੇ ਜੇਤੂਆਂ ਨੂੰ ਟਰਾਫ਼ੀ ਸੌੌਂਪੀ ਅਤੇ ਜਿਊਰੀ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ।
ਪ੍ਰੋਗਰਾਮ ਦੇ ਕਵਿਤਾ ਲੇਖਣ ਮੁਕਾਬਲੇ ਦੇ ਪਹਿਲੇ, ਦੂਜੇ, ਤੀਜੇ ਵਿਜੇਤਾ ਕ੍ਰਮਵਾਰ ਰਣਜੋਧ ਸਿੰਘ, ਕੋਮਲਪ੍ਰੀਤ ਕੌਰ ਤੇ ਰਾਹੁਲ ਸ਼ਰਮਾ ਰਹੇ।ਭਾਸ਼ਣ ਮੁਕਾਬਲੇ ਦੇ ਪਹਿਲੇ, ਦੂਜੇ, ਤੀਜੇ ਸਥਾਨ ’ਤੇ ਕ੍ਰਮਵਾਰ ਸਮਰਿਧੀ, ਲੋਹਿਤਾ ਸ਼ਰਮਾ, ਚੰਨਪ੍ਰੀਤ ਕੌਰ ਰਹੇ।ਪੇਂਟਿੰਗ ਮੁਕਾਬਲੇ ਵਿਚੋਂ ਖੁਸ਼ਦੀਪ ਸਿੰਘ, ਰਿਚਾ ਭੰਡਾਰੀ, ਹਿਮਾਂਸ਼ੀ ਮਹਾਜਨ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।ਫੋਟੋਗ੍ਰਾਫੀ ਮੁਕਾਬਲੇ ਦੇ ਪਹਿਲੇ, ਦੂਜੇ ਅਤੇ ਤੀਜੇ ਵਿਜੇਤਾ ਕ੍ਰਮਵਾਰ ਹਿਮਾਂਗੀ ਚੰਡੋਕ, ਸਾਹਿਬਪ੍ਰੀਤ ਕੌਰ ਅਤੇ ਹਰਮਿਲਨ ਸਿੰਘ ਰਹੇ।ਸੱਭਿਆਚਾਰਕ ਪ੍ਰੋਗਰਾਮ ਵਿੱਚ ਖ਼ਾਲਸਾ ਕਾਲਜ ਪੁਰਸ਼ਾਂ ਦੀ ਟੀਮ ਭੰਗੜਾ, ਖ਼ਾਲਸਾ ਕਾਲਜ ਦੀ ਮਹਿਲਾ ਟੀਮ ਗਿੱਧਾ ਅਤੇ ਸਰਕਾਰੀ ਇੰਸਟੀਚਿਊਟ ਆਫ਼ ਗਾਰਮੈਂਟ ਟੈਕਨਾਲੋਜੀ ਹਾਲ ਗੇਟ ਮਹਿਲਾ ਟੀਮ ਲੁੱਡੀ ਦੀਆਂ ਟੀਮਾਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਜ਼ਿਲ੍ਹਾ ਯੂਥ ਅਫ਼ਸਰ ਆਕਾਂਕਸ਼ਾ ਮਹਾਵਰੀਆ ਨੇ ਦੱਸਿਆ ਕਿ ਇਨ੍ਹਾਂ ਸਾਰੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ।
ਮੁੱਖ ਮਹਿਮਾਨ ਨੇ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।

Check Also

ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …