ਅੰਮ੍ਰਿਤਸਰ, 4 ਜੁਲਾਈ (ਸੁਖਬੀਰ ਸਿੰਘ) – ਜਵਾਹਰ ਨਵੋਦਿਆ ਵਿਦਿਆਲਿਆ ਭੀਲੋਵਾਲ ਅੰਮ੍ਰਿਤਸਰ-2 ਵਿਖੇ ਸੈਸ਼ਨ 2024-25 ਲਈ 6ਵੀਂ ਜਮਾਤ ਦਖਾਲੇ ਲਈ
ਆਨਲਾਈਨ ਅਰਜੀਆਂ ਮੰਗੀਆਂ ਗਈਆਂ ਗਈਆਂ ਹਨ, ਜਿਸ ਦੀ ਆਖਰੀ ਮਿਤੀ 10 ਅਗਸਤ 2023 ਹੈ।
ਪ੍ਰਿੰਸੀਪਲ ਸੁਖਰਾਜ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ 6ਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਯੋਗ ਉਹ ਉਮੀਦਵਾਰ ਹਨ, ਜੋ ਜਿਲ੍ਹੇ ਦੇ ਅਸਲੀ ਵਸਨੀਕ ਹਨ ਅਤੇ ਅਕਾਦਮਿਕ ਸੈਸ਼ਨ 2023-24 ਵਿੱਚ 5ਵੀਂ ਜਮਾਤ ਵਿੱਚ ਪੜ੍ਹ ਰਹੇ ਹਨ। ਜਿਲ੍ਹੇ ਦੇ ਸਰਕਾਰੀ/ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚ ਜਿਥੇ ਜੇ.ਐਨ.ਵੀ ਸਥਿਤ ਹੈ, ਉਥੇ ਹੀ ਦਾਖਲਾ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਉਮਰ 1 ਮਈ 2012 ਤੋਂ 31 ਜੁਲਾਈ 2014 ਦੌਰਾਨ ਪੈਦਾਇਸ਼ ਵਾਲਾ ਅਪਲਾਈ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਚੋਣ ਪ੍ਰੀਖਆ ਦੀ ਮਿਤੀ 20 ਜਨਵਰੀ 2024 ਹੈ।ਵਧੇਰੇ ਜਾਣਕਾਰੀ ਵੈਬਸਾਈਟ www.navodaya.gov.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media