Thursday, August 6, 2026

ਜਿਲ੍ਹੇ ਦੇ ਸੇਵਾ ਕੇਂਦਰਾਂ ਤੋਂ ਲੋਕਾਂ ਨੇ ਜੂਨ 2022 ਤੋਂ ਹੁਣ ਤੱਕ 10,28,633 ਅਰਜ਼ੀਆਂ ਰਾਹੀਂ ਕਈ ਸੇਵਾਵਾਂ ਦਾ ਲਿਆ ਲਾਭ- ਡੀ.ਸੀ

ਜਿਲ੍ਹੇ ਵਿਚ ਚੱਲ ਰਹੇ 41 ਸੇਵਾ ਕੇਂਦਰ ਹਫਤੇ ਦੇ ਸੱਤ ਦਿਨ ਦੇ ਰਹੇ ਹਨ ਸੇਵਾ

ਅੰਮ੍ਰਿਤਸਰ, 4 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਪਾਰਦਰਸ਼ੀ, ਸਮਾਂਬੱਧ ਅਤੇ ਸਾਫ਼ ਸੁਥਰੀਆਂ ਪ੍ਰਸ਼ਾਸ਼ਨਿਕ ਸੇਵਾਵਾਂ ਲਈ ਸਥਾਪਤ ਕੀਤੇ ਗਏ ਸੇਵਾ ਕੇਂਦਰ ਜ਼ਿਲ੍ਹਾ ਅੰਮ੍ਰਿਤਸਰ ਦੇ ਲੋਕਾਂ ਨੂੰ ਸਰਕਾਰੀ ਵਿਭਾਗਾਂ ਨਾਲ ਸਬੰਧਤ 435 ਸੇਵਾਵਾਂ ਬਿਨ੍ਹਾਂ ਕਿਸੇ ਖੱਜ਼ਲ ਖੁਆਰੀ ਤੋਂ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ।ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਹਫਤੇ ਦੇ ਸੱਤੇ ਦਿਨ ਸਵੇਰੇ 9.00 ਵਜੇ ਤੋ ਲੈ ਕੇ 5.00 ਵਜੇ ਤੱਕ ਸੇਵਾ ਕੇਦਰ ਖੁਲੇ੍ਹ ਰਹਿੰਦੇ ਹਨ ਅਤੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ।
ਉਨਾਂ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱੱਖ ਸੇਵਾ ਕੇਂਦਰਾਂ ਤੋਂ ਮਹੀਨਾ ਜੂਨ 2022 ਤੋਂ ਹੁਣ ਤੱਕ ਦੌਰਾਨ ਬਿਨੈਕਾਰਾਂ ਤੋਂ 10 ਲੱਖ 28 ਹਜ਼ਾਰ 633 ਅਰਜ਼ੀਆਂ ਵੱਖ-ਵੱਖ ਸੇਵਾਵਾਂ ਲਈ ਸੇਵਾ ਕੇਂਦਰਾਂ ’ਤੇ ਪ੍ਰਾਪਤ ਹੋਈਆਂ, ਜਿਸ ਦੇ ਵਿਚੋਂ 99.82 ਫੀਸਦੀ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਕੇਵਲ 0.18 ਫੀਸਦੀ ਅਰਜੀਆਂ ਪੈਡਿੰਗ ਹਨ।
ਜ਼ਿਲ੍ਹਾ ਪ੍ਰਸਾਸ਼ਨਿਕ ਸੁਧਾਰ ਸ਼ਾਖਾ ਦੇ ਤਕਨੀਕੀ ਕੁਆਰਡੀਨੇਟਰ ਪ੍ਰਿੰਸ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਮੁੱਖ ਸੇਵਾਵਾਂ ਜਨਮ ਅਤੇ ਮੌਤ ਸਰਟੀਫਿਕੇਟ ਅਤੇ ਅਸਲੇ ਤੋਂ ਇਲਾਵਾ ਲਰਨਿੰਗ ਲਾਇਸੈਂਸ, ਅਧਾਰ ਕਾਰਡਾਂ ਦੀਆਂ ਸੇਵਾਵਾਂ, ਵਾਹਣਾਂ ਦੀ ਜਨਰਲ ਇੰਸ਼ੋਰੈਂਸ, ਹਾਈ ਸਕਿਊਰਟੀ ਨੰਬਰ ਪਲੇਟਾਂ, ਪੈਨ-ਅਧਾਰ ਲਿੰਕ ਅਤੇ ਕਿਸਾਨ ਸਮਰਿਧੀ ਯੋਜਨਾ ਦੇ ਕੇ.ਵਾਈ.ਸੀ ਅਪਡੇਟ ਕਰਨਾ ਵੀ ਸ਼ਾਮਲ ਹੈ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੁੱਲ 41 ਸੇਵਾ ਕੇਂਦਰ ਚੱਲ ਰਹੇ ਹਨ, ਜਿੰਨ੍ਹਾਂ ਵਿੱਚ ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ,ਸੇਵਾ ਕੇਦਰ ਅਟਾਰੀ, ਐਮ.ਸੀ ਮਜੀਠਾ ਨਜ਼ਦੀਕ ਟੈਲੀਫੋਨ ਐਕਸਚੇਂਜ, ਪਾਖਰਪੁਰਾ, ਕੋਟ ਮੋਤੀ ਰਾਮ, ਗੁਰਨਾਮ ਨਗਰ/ਸਕੱਤਰੀ ਬਾਗ, ਚਵਿੰਡਾ ਦੇਵੀ, ਜੋਨ ਨੰ: 7 ਪੀ.ਡਬਲਯੂ.ਡੀ ਦਫਤਰ ਸਾਹਮਣੇ ਸੈਲੀਬਰੇਸ਼ਨ ਮਾਲ, ਸੇਵਾ ਕੇਦਰ ਅਜਨਾਲਾ, ਮਹਿਤਾ ਚੌਕ, ਸੇਵਾ ਕੇਂਦਰ ਰਾਮ ਤੀਰਥ ਰੋਡ, ਐਮ.ਸੀ ਜੰਡਿਆਲਾ ਨਜ਼ਦੀਕ ਬੱਸ ਸਟੈਡ, ਜੋਨ ਨੰ: 6 ਬਸੰਤ ਪਾਰਕ ਬਸੰਤ ਐਵੀਨਿਊ, ਚੋਗਾਵਾਂ, ਬਾਬਾ ਬਕਾਲਾ, ਸੇਵਾ ਕੇਦਰ ਲੋਪੋਕੇ, ਰਾਜਾਸਾਂਸੀ, ਚੱਬਾ, ਜਸੋਰ, ਖਿਲਚੀਆਂ, ਆਬਾਦੀ ਹਰਨਾਮ ਸਿੰਘ ਵਾਲਾ, ਨਵਾਂ ਪਿੰਡ, ਬੁਟਾਲਾ, ਅਜਨਾਲਾ, ਜਪਾਨੀ ਮਿਲ ਛੇਹਰਟਾ, ਮੀਰਾਂਕੋਟ ਕਲਾਂ, ਬੰਢਾਲਾ, ਲਾਹੋਰੀ ਗੇਟ, ਰਮਦਾਸ, ਬੱਲ ਖੁਰਦ, ਝੰਡੇਰ, ਕਰਤਾਰ ਸਿੰਘ ਨਗਰ, ਮੱਤੇਵਾਲ, ਜੇਠੂਵਾਲ, ਗਹਿਰੀ, ਮਾਰਕੀਟ ਕਮੇਟੀ ਰਈਆ ਦਫਤਰ, ਵਡਾਲਾ ਵੀਰਮ ਅਤੇ ਛੱਡਲਵੰਡੀ ਸ਼ਾਮਲ ਹਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …