Wednesday, October 14, 2026

ਮੰਦਿਰ ਜੈ ਸ੍ਰੀ ਕ੍ਰਿਸ਼ਨਾ ਵਿਖੇ ਗੁਰੂ ਪੂਰਨਿਮਾ ਉਤਸਵ ਮਨਾਇਆ

ਅੰਮ੍ਰਿਤਸਰ, 4 ਜੁਲਾਈ (ਸੁਖਬੀਰ ਸਿੰਘ) – ਹਿੰਦੂ ਧਰਮ ਲਈ ਗੁਰੂ ਪੂਰਨਿਮਾ ਉਤਸਵ ਵਿਸ਼ੇਸ਼ ਦਿਨ ਹੁੰਦਾ ਹੈ, ਜੋ ਦੇਸ਼ ਵਿਦੇਸ਼ ਵਿੱਚ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਸਥਾਨਕ ਚੌਕ ਪਾਸੀਆਂ ਸਥਿਤ ਪ੍ਰਚੀਨ ਮੰਦਿਰ ਜੈ ਸ੍ਰੀ ਕ੍ਰਿਸ਼ਨਾ ਮੰਦਿਰ ਵਿੱਚ ਭਗਤਾਂ ਨੇ ਮੰਦਿਰ ਦੇ ਗੱਦੀਨਸ਼ੀਨ ਗੁਰੂ ਸਾਗਰ ਮੁਨੀ ਸ਼ਾਸਤਰੀ ਦੀ ਪੂਰੀ ਵਿਧੀ ਨਾਲ ਪੂਜਾ ਕੀਤੀ।ਉਹਨਾਂ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਮੁਸ਼ਕਲ ਰਸਤਿਆਂ ਤੋ ਗੁਰੂ ਹੀ ਬਚਾਉਂਦਾ ਹੈ।ਸਾਰਿਆਂ ਨੂੰ ਆਸ਼ੀਰਵਾਦ ਦਿੰਦਿਆਂ ਉਨਾਂ ਕਿਹਾ ਕਿ ਬਹੁਤ ਜਲਦੀ ਬ੍ਰਹਮ ਗਿਆਨ ਕੋਮੁਦੀ ਪੱਤਰਿਕਾ ਪ੍ਰਕਾਸ਼ਿਤ ਕੀਤੀ ਜਾਵੇਗੀ।
ਇਸ ਮੋਕੇ ਅਮਿਤ ਸਿੰਗਰੀ, ਸੋਨਮ ਮਹਾਜਨ, ਪ੍ਰਤੀਕਾ ਖੰਨਾ, ਰਜਤ ਮਹਾਜਨ. ਸੰਯੋਗਿਤਾ ਭਾਵਿਕਾ ਅਤੇ ਹੋਰ ਭਗਤ ਜਨ ਵੀ ਮੋਜ਼ੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …