Wednesday, October 14, 2026

ਮਾਤਾ ਨਮਿਸਤ ਕੌਰ ਦੀ ਯਾਦ ਵਿੱਚ ਭੁੱਲਰ ਪਰਿਵਾਰ ਨੇ ਵੰਡੀ ਸਟੇਸ਼ਨਰੀ

ਸੰਗਰੂਰ, 11 ਜੁਲਾਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਸੋਸ਼ਲ ਵੈਲਫੇਅਰ ਸੁਸਾਇਟੀ ਸੰਗਰੂਰ ਵਲੋਂ ਪ੍ਰੇਮ ਸਭਾ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਭੁੱਲਰ ਪਰਿਵਾਰ ਦੇ ਸਹਿਯੋਗ ਨਾਲ ਪ੍ਰਿੰਸੀਪਲ ਗੀਤਾ ਰਾਣੀ ਦੀ ਅਗਵਾਈ ਵਿੱਚ ਮਾਤਾ ਨਮਿਸਤ ਕੌਰ ਦੀ ਯਾਦ ਵਿੱਚ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।ਕੋਆਪਰੇਟਿਵ ਬੈਂਕ ਪੰਜਾਬ ਦੇ ਡਾਇਰੈਕਟਰ ਤੇ ਉੱਘੇ ਸਮਾਜ ਸੇਵੀ ਅਮਰਜੀਤ ਸਿੰਘ ਟੀਟੂ ਉਚੇਚੇ ਤੌਰ ‘ਤੇ ਪਹੁੰਚੇ।ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ ਸਟੇਟ ਐਵਾਰਡੀ ਨੇ ਮੁੱਖ ਮਹਿਮਾਨ ਤੇ ਮਾਤਾ ਨਮਿਸਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ‘ਜੀ ਆਇਆਂ’ ਕਿਹਾ ਤੇ ਪਰਿਵਾਰ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਗੀਤਾ ਰਾਣੀ ਨੇ ਭੁੱਲਰ ਪਰਿਵਾਰ ਤੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ।ਸਮਾਗਮ ਦੌਰਾਨ ਪਰਿਵਾਰ ਵਲੋਂ 125 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ ਤੇ ਇਨਡੋਰ ਖੇਡਾਂ ਕਰਵਾਈਆਂ ਗਈਆਂ।
ਸੁਸਾਇਟੀ ਵਲੋਂ ਰਣਜੀਤ ਸਿੰਘ ਭੁਲਰ, ਗੁਰਬਚਨ ਸਿੰਘ ਭੁੱਲਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਨਪ੍ਰੀਤ ਕੌਰ, ਜੋਤਸਨਾ, ਨਵਜੀਤ ਕੌਰ, ਹਰਿੰਦਰ ਕੌਰ, ਕਮਲੇਸ਼ ਕੁਮਾਰੀ, ਸੀਮਾ ਰਾਣੀ, ਸੁਨੀਤਾ ਰਾਣੀ, ਸੁਖਬੀਰ ਕੌਰ, ਮੋਨਿਕਾ ਰਾਣੀ, ਰਾਜ ਕੁਮਾਰ, ਸੁਖਪਾਲ ਸਿੰਘ, ਰਾਮ ਸਿੰਘ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …