ਅੰਮ੍ਰਿਤਸਰ, 14 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਵੈਟਰਨਰੀ ਪਬਲਿਕ ਹੈਲਥ ਐਂਡ
ਐਪੀਡੈਮੋਲੋਜੀ ਵਿਭਾਗ ਵਲੋਂ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਵਿਖੇ ਕਰਵਾਏ ਗਏ ਸੈਮੀਨਾਰ ਮੌਕੇ ਵਿਦਿਆਰਥਣਾਂ ਨੂੰ ਜਾਗਰੂਕਤਾ ਮੁਹਿੰਮ ਤਹਿਤ ਜ਼ੂਨੌਟਿਕ ਬਿਮਾਰੀਆਂ ਸਬੰਧੀ ਬਾਰੇ ਜਾਣੂ ਕਰਵਾਇਆ ਗਿਆ।ਵਿਸ਼ਵ ਜ਼ੁਨੋਸਿਸ ਦਿਵਸ ਨੂੰ ਸਮਰਪਿਤ ਵੈਟਰਨਰੀ ਕਾਲਜ ਪ੍ਰਿੰਸੀਪਲ ਡਾ. ਐਚ.ਕੇ ਵਰਮਾ ਦੀ ਅਗਵਾਈ ਹੇਠ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੇ ਸਹਿਯੋਗ ਸਦਕਾ ਕਰਵਾਏ ਇਸ ਸੈਮੀਨਾਰ ਦੌਰਾਨ ਮੁੱਖ ਜ਼ੁਨੋਟਿਕ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਪ੍ਰਿੰ: ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਸਾਲ ਜ਼ੂਨੌਟਿਕ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਫਰਾਂਸੀਸੀ ਜੀਵ-ਵਿਗਿਆਨੀ ਲੂਈ ਪਾਸਚਰ ਨੂੰ ਸਨਮਾਨਿਤ ਕਰਨ ਲਈ ‘ਵਿਸ਼ਵ ਜ਼ੁਨੋਸੀਜ਼ ਦਿਵਸ’ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਇਸ ਦੀ ਪਹਿਲੀ ਖੁਰਾਕ ਦਿੱਤੀ ਸੀ।ਉਨ੍ਹਾਂ ਕਿਹਾ ਕਿ ਉਕਤ ਵਿਗਿਆਨੀ ਨੇ 6 ਜੁਲਾਈ 1885 ਨੂੰ ਜ਼ੁਨੋਟਿਕ ਰੋਗ ਰੇਬੀਜ਼ ਦੇ ਵਿਰੁੱਧ ਟੀਕਾ ਲਗਾਇਆ ਅਤੇ ਪਾਸਚਰਾਈਜ਼ੇਸ਼ਨ ਦੀ ਖੋਜ ਵੀ ਕੀਤੀ। ਡਾ. ਵਰਮਾ ਨੇ ਕਿਹਾ ਕਿ ਦੁੱਧ ਨੂੰ ਸੂਖਮ ਜੀਵਾਂ ਤੋਂ ਮੁਕਤ ਬਣਾਉਣ ਲਈ ਵਰਤਿਆ ਜਾਣ ਵਾਲਾ ਆਮ ਤਰੀਕਾ ਹੈ। ਉਨ੍ਹਾਂ ਕਿਹਾ ਕਿ ਉਕਤ ਦਿਵਸ ਜ਼ੁਨੋਟਿਕ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਮਹੱਤਵਪੂਰਨ ਹੈ, ਜੋ ਕੁਦਰਤੀ ਤੌਰ ’ਤੇ ਜਾਨਵਰਾਂ ਤੋਂ ਮਨੁੱਖਾਂ ਤੱਕ ਸੰਚਾਰਿਤ ਹੋ ਸਕਦੀਆਂ ਹਨ।
ਡਾ. ਵਰਮਾ ਨੇ ਸਕੂਲੀ ਵਿਦਿਆਰਥਣਾਂ ਦੇ ਭਲੇ ਲਈ ਅਜਿਹਾ ਸਮਾਗਮ ਕਰਵਾਉਣ ਸਬੰਧੀ ਕਾਲਜ ਟੀਮ ਦੀ ਸ਼ਲਾਘਾ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਮੇਸ਼ਾ ਉਬਾਲੇ ਹੋਏ ਦੁੱਧ, ਪੱਕੇ ਹੋਏ ਮੀਟ, ਉਬਲੇ ਆਂਡੇ ਦਾ ਸੇਵਨ ਕਰੋ ਅਤੇ ਕੱਚਾ ਦੁੱਧ, ਦੁੱਧ ਤੋਂ ਬਣੀਆਂ ਵਸਤੂਆਂ (ਕਰੀਮ ਆਦਿ) ਅਤੇ ਅੰਡੇ ਦਾ ਸੇਵਨ ਕਰਨ ਤੋਂ ਬਚੋ।ਕਿਉਂਕਿ ਅੰਡੇ ਉਤਪਾਦ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।ਇਸ ਤੋਂ ਇਲਾਵਾ ਕਰਮਚਾਰੀਆਂ ਦੀ ਸਫਾਈ ਦੇ ਨਾਲ-ਨਾਲ ਸਹੀ ਹੱਥ ਧੋਣ ਨਾਲ ਵੀ ਉਨ੍ਹਾਂ ਨੂੰ ਬਿਮਾਰੀ ਮੁਕਤ ਰਹਿਣ ’ਚ ਸਹਾਇਤਾ ਮਿਲੇਗੀ।
ਡਾ. ਵਰਮਾ ਨੇ ਡਾ. ਨਿਤਾਸ਼ਾ ਸੰਬਿਆਲ ਨਾਲ ਮਿਲ ਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਬਰੂਸੈਲੋਸਿਸ, ਟੀ.ਬੀ, ਰੇਬੀਜ਼, ਪੈਰਾਸਾਈਟਿਕ ਡਰਮੇਟਾਇਟਸ ਅਤੇ ਟਰਾਈਚਿਨੇਲੋਸਿਸ ਜੋ ਕਿ ਕੁਦਰਤੀ ਤੌਰ ’ਤੇ ਜਾਨਵਰਾਂ ਤੋਂ ਮਨੁੱਖਾਂ ਤੱਕ ਅਤੇ ਇਸ ਦੇ ਉਲਟ ਹੋ ਸਕਦੀਆਂ ਹਨ, ਆਦਿ ਮੁੱਖ ਜ਼ੁਨੋਟਿਕ ਬਿਮਾਰੀਆਂ ਬਾਰੇ ਜਾਗਰੂਕ ਕੀਤਾ।ਉਨ੍ਹਾਂ ਨੇ ਅਜਿਹੇ ਜ਼ੁਨੋਟਿਕ ਇਨਫੈਕਸ਼ਨਾਂ ਦੀ ਰੋਕਥਾਮ ਦੇ ਕਈ ਤਰੀਕਿਆਂ ਬਾਰੇ ਵੀ ਚਾਨਣਾ ਪਾਇਆ।
ਪ੍ਰਿੰ: ਪੁਨੀਤ ਨਾਗਪਾਲ ਨੇ ਸਮਾਗਮ ਦੀ ਸਮਾਪਤੀ ਕਰਦਿਆਂ ਇਸ ਨਿਵੇਕਲੇ ਉਪਰਾਲੇ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਆਏ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਐਸ.ਬੀ ਬਖਸ਼ੀ, ਡਾ. ਸਿਮਰਨ, ਡਾ. ਵਿਜੇ ਸ਼ਰਮਾ ਤੋਂ ਇਲਾਵਾ ਸਕੂਲੀ ਵਿਦਿਆਰਥਣਾਂ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media