ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ ਜ਼ੋਨਲ ਦਫ਼ਤਰ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼
ਪੁਰਬ ਨੂੰ ਸਮਰਪਿਤ ਅੱਖਾਂ ਦੀ ਜਾਂਚ ਦਾ ਫਰੀ ਕੈਂਪ ਲਗਾਇਆ ਗਿਆ। ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਚਰਨਜੀਤ ਪਾਲ ਸਿੰਘ ਦੇ ਪਿਤਾ ਮਾਸਟਰ ਗੁਰਚਰਨ ਸਿੰਘ ਦੀ ਯਾਦ ਵਿੱੱਚ ਇਹ ਕੈਂਪ ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਲਾਭ ਸਿੰਘ, ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ, ਪ੍ਰੋ: ਨਰਿੰਦਰ ਸਿੰਘ ਸਕੱਤਰ ਅਕਾਦਮਿਕ, ਗੁਰਮੇਲ ਸਿੰਘ ਵਿੱਤ ਸਕੱਤਰ, ਅਜਮੇਰ ਸਿੰਘ ਡਿਪਟੀ ਡਾਇਰੈਕਟਰ, ਗੁਲਜ਼ਾਰ ਸਿੰਘ ਸਕੱਤਰ ਸੰਗਰੂਰ ਦੇ ਨਾਲ ਪਰਿਵਾਰਿਕ ਮੈਂਬਰ ਮਨਿੰਦਰ ਪਾਲ ਸਿੰਘ ਦੀ ਦੇਖ-ਰੇਖ ਹੇਠ ਲਗਾਇਆ ਗਿਆ।ਬਾਬਾ ਦਰਸ਼ਨ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਅਤੇ ਡਾਕਟਰ ਕਿਰਪਾਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਸੰਗਰੂਰ ਦੇ ਕੈਂਪ ਵਿੱਚ ਪਹੁੰਚਣ ‘ਤੇ ਪਰਿਵਾਰਕ ਮੈਂਬਰਾਂ ਇੰਦਰਪਾਲ ਕੌਰ, ਰਾਜਵੰਤ ਕੌਰ, ਹਰਵਿੰਦਰ ਪਾਲ ਕੌਰ, ਕਮਲਪ੍ਰੀਤ ਕੌਰ, ਗੁਰਨੂਰ ਕੌਰ, ਬਲਜੋਤ ਸਿੰਘ ਦੇ ਨਾਲ ਸਟੱਡੀ ਸਰਕਲ ਇਸਤਰੀ ਕੌਂਸਲ ਦੇ ਸਕੱਤਰ ਪ੍ਰੋ: ਹਰਵਿੰਦਰ ਕੌਰ, ਹਰਕੀਰਤ ਕੌਰ, ਅਮਨਦੀਪ ਕੌਰ ਨੇ ਸਵਾਗਤ ਕੀਤਾ।
ਡਾਕਟਰ ਗੁਰਮੀਤ ਸਿੰਘ ਬਰਨਾਲਾ ਜ਼ੋਨਲ ਮੀਤ ਪ੍ਰਧਾਨ, ਅਵਤਾਰ ਸਿੰਘ ਲੀਲਾ ਜਿਲ੍ਹਾ ਬਰਨਾਲਾ ਇੰਚਾਰਜ਼, ਗਿਆਨ ਸਿੰਘ (ਰਿਟਾ: ਬਲਾਕ ਐਜੂਕੇਸ਼ਨ ਅਫ਼ਸਰ) ਇੰਚਾਰਜ਼ ਭਵਾਨੀਗੜ੍ਹ ਯੂਨਿਟ ਦੇ ਨਾਲ ਪਾਲਾ ਮੱਲ ਸਿੰਗਲਾ ਪ੍ਰਧਾਨ ਸੀਨੀਅਰ ਸਿਟੀਜਨ ਭਲਾਈ ਸੰਸਥਾ, ਗੁਰਿੰਦਰ ਸਿੰਘ ਗੁਜਰਾਲ ਸੀ.ਏ ਪ੍ਰੀਤਮ ਸਿੰਘ (ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ) ਨਾਜ਼ਰ ਸਿੰਘ ਭਲਵਾਨ, ਵਰਿੰਦਰਜੀਤ ਸਿੰਘ ਬਜਾਜ ਜਿਲ੍ਹਾ ਪ੍ਰਧਾਨ ਅਧਿਆਪਕ ਦਲ, ਸੁਖਪਾਲ ਸਿੰਘ ਗੱਗੜਪੁਰ ਜ਼ੋਨਲ ਇੰਚਾਰਜ਼ ਸਿੱਖ ਮਿਸ਼ਨਰੀ ਕਾਲਜ ਵੀ ਹਾਜ਼ਰ ਸਨ।ਰਣਜੀਤ ਆਈ ਹਸਪਤਾਲ ਸੰਗਰੂਰ ਦੇ ਡਾਕਟਰ ਇੰਦਰਜੋਤ ਕੌਰ, ਜਸਵੀਰ ਸਿੰਘ ਮੈਨੇਜਰ ਅਤੇ ਸਟਾਫ ਨੇ 150 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਫਰੀ ਦਿੱੱਤੀਆਂ ਗਈਆਂ।ਕ੍ਰਿਸ਼ਨਾ ਚੈਰੀਟੇਬਲ ਲੈਬ ਪਟਿਆਲਾ ਗੇਟ ਸੰਗਰੂਰ ਦੇ ਜਤਿਨ ਜਿੰਦਲ, ਹਰਕੀਰਤ ਕੌਰ, ਡਾ. ਨਰਿੰਦਰ ਸਿੰਘ ਵਲੋਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਟੈਸਟ ਫਰੀ ਕੀਤੇ ਗਏ।ਸ੍ਰੀ ਗੁਰੂ ਅੰਗਦ ਦੇਵ ਸੇਵਾ ਸੁਸਾਇਟੀ ਕੈਂਸਰ ਹਸਪਤਾਲ ਵਲੋਂ ਜਸਪ੍ਰੀਤ ਸਿੰਘ, ਅਮਿਤ ਵਾਲੀਆ ਦੀ ਅਗਵਾਈ ਵਿੱਚ ਮਰੀਜ਼ਾਂ ਲਈ ਫਲ ਤੇ ਜੂਸ ਦੀ ਸੇਵਾ ਕੀਤੀ ਗਈ।ਜਰਨੈਲ ਸਿੰਘ ਥਲੇਸਾਂ, ਨਛੱਤਰ ਸਿੰਘ ਜੱਸੀ, ਗੁਰਨਾਮ ਸਿੰਘ, ਤਮਨਪ੍ਰੀਤ ਸਿੰਘ `ਪ੍ਰਿੰਸ`, ਪ੍ਰਫੁੱਲ ਕੁਮਾਰ ਤੋਂ ਬਿਨਾਂ ਬੇਬੇ ਨਾਨਕੀ ਸਿਲਾਈ ਕੇਂਦਰ ਥਲੇਸਾਂ ਦੀਆਂ ਸਿਖਿਆਰਥਣਾਂ ਨੇ ਹਰਪ੍ਰੀਤ ਕੌਰ ਪ੍ਰਧਾਨ, ਗੁਰਪ੍ਰੀਤ ਕੌਰ ਜਥੇਬੰਦਕ ਸਕੱਤਰ ਦੀ ਅਗਵਾਈ ਵਿੱਚ ਵੱਖ-ਵੱਖ ਸੇਵਾਵਾਂ ਨਿਭਾਈਆਂ।ਬੱਗੂਆਣਾ ਬਸਤੀ, ਬਾਬਾ ਬੰਦਾ ਸਿੰਘ ਬਹਾਦਰ ਕਲੋਨੀ, ਚੰਗਾਲ, ਕਾਂਝਲਾ, ਬਡਰੁੱਖਾਂ ਵਾਸੀਆਂ ਨੇ ਇਸ ਕੈਂਪ ਦਾ ਲਾਭ ਉਠਾਇਆ।
ਬਾਬਾ ਦਰਸ਼ਨ ਸਿੰਘ, ਡਾਕਟਰ ਕਿਰਪਾਲ ਸਿੰਘ, ਪਾਲਾ ਮੱਲ ਸਿੰਗਲਾ ਨੇ ਸਟੱਡੀ ਸਰਕਲ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਡਾਕਟਰ ਇੰਦਰਜੋਤ ਕੌਰ, ਹਸਪਤਾਲ ਤੇ ਸਟਾਫ, ਸਹਿਯੋਗੀਆਂ ਅਤੇ ਮਹਿਮਾਨਾਂ ਦੇ ਨਾਲ ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਮਨਿੰਦਰ ਪਾਲ ਸਿੰਘ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।ਬਡਰੁੱਖਾਂ ਇੰਟਰਪ੍ਰਾਈਜਿਜ਼, ਕਰਨੈਲ ਕੌਰ, ਸੁਖਵਿੰਦਰ ਕੌਰ, ਕਿਰਨਪ੍ਰੀਤ ਕੌਰ, ਜਸਪ੍ਰੀਤ ਕੌਰ, ਹਰਵਿੰਦਰ ਕੌਰ, ਅਮਨਪ੍ਰੀਤ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਸੂਬੇਦਾਰ ਪਰਮਜੀਤ ਸਿੰਘ ਏ.ਆਰ ਦਾ ਇਸ ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਰਿਹਾ।ਕੈਂਪ ਤੋਂ ਪਹਿਲਾਂ ਧਾਰਮਿਕ ਸਮਾਗਮ ਅਤੇ ਕੈਂਪ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ।ਅਜਮੇਰ ਸਿੰਘ ਦੀ ਅਗਵਾਈ ‘ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ।ਚਰਨਜੀਤ ਪਾਲ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਦਰਸ਼ਨ ਸਿੰਘ ਦੇ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ।ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਪੱਪੂ, ਗੁਰਵਿੰਦਰ ਕੌਰ ਨੇ ਸਹਿਯੋਗ ਕੀਤਾ, ਜਦਕਿ ਪ੍ਰੋ: ਨਰਿੰਦਰ ਸਿੰਘ ਨੇ ਸਟੱਡੀ ਸਰਕਲ ਦੇ ਕਾਰਜ਼ਾਂ ਬਾਰੇ ਜਾਣਕਾਰੀ ਦਿੱਤੀ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media