ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਮੋਹਨ ਲਾਲ ਗਰਗ, ਪੀਰ ਬਾਬਾ ਲਾਲਾਂ ਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਨਗਿੰਦਰ ਕੁਮਾਰ ਬਿੱਲੂ, ਸੂਰਜ ਭਾਨ ਕਾਂਸਲ ਆਰੇ ਵਾਲੇ, ਸੁਰਿੰਦਰ ਕੁਮਾਰ ਹੀਰੋ ਕਲਾਂ ਵਾਲੇ, ਮੇਘ ਰਾਜ ਝਾੜੋ ਵਾਲੇ ਵਲੋਂ ਹੜ੍ਹ ਪੀੜ੍ਹਤਾਂ ਲਈ ਇਕੱਤਰ ਕੀਤੀ ਗਈ ਰਾਸ਼ਨ ਸਮੱਗਰੀ ਤੇ ਹੋਰ ਲੋੜੀਂਦਾ ਦਾ ਸਮਾਨ ਚੀਮਾ ਮੰਡੀ ਤੋਂ ਪੁਲਿਸ ਥਾਣਾ ਚੀਮਾ ਦੇ ਮੁੱਖ ਅਫਸਰ ਲਖਵੀਰ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ।ਉਨਾਂ ਕਾਰਜ਼ ਲਈ ਆਪਣੇ ਵਲੋਂ ਵੀ ਯੋਗਦਾਨ ਪਾਇਆ।ਮੋਹਨ ਲਾਲ ਗਰਗ ਨੇ ਦੱਸਿਆ ਕਿ ਇਹ ਰਾਸ਼ਨ ਸਮੱਗਰੀ ਤੇ ਹੋਰ ਲੋੜੀਂਦੇ ਸਮਾਨ ਨਾਲ ਮੱਛਰਦਾਨੀ ਆਦਿ ਦੀ ਵੰਡ ਉਨ੍ਹਾਂ ਵਲੋਂ ਖਨੌਰੀ ਇਲਾਕੇ ਵਿੱਚ ਕੀਤੀ ਜਾਵੇਗੀ।ਇਸ ਮੌਕੇ ਸੁਖਚੈਨ ਸਿੰਘ, ਸੰਜੀਵ ਕੁਮਾਰ, ਜਰਨੈਲ ਸਿੰਘ, ਰਾਜ ਪਾਲ ਆਦਿ ਮੌਜ਼ੂਦ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media