Monday, September 14, 2026

ਕਲਗੀਧਰ ਟਰੱਸਟ ਵਲੋਂ ਸੰਚਾਲਿਤ ਅਕਾਲ ਅਕੈਡਮੀ ਕੌੜੀਵਾੜਾ ਅਕਾਲ ਫਲੱਡ ਰਲੀਫ਼ ਕੈਂਪ ‘ਚ ਤਬਦੀਲ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਦਾ ਮਾਲਵਾ ਖੇਤਰ ਪਿਛਲੇ ਕਈ ਦਿਨਾਂ ਤੋਂ ਹੜ੍ਹ ਕਾਰਨ ਪ੍ਰਭਾਵਿਤ ਹੈ, ਜਿਸ ਕਾਰਨ ਹੜ੍ਹ-ਪ੍ਰਭਾਵਿਤ ਖੇਤਰ ਵਿੱਚ ਫਸੇ ਲੋਕਾਂ ਨੂੰ ਰਾਹਤ ਦੇਣ ਲਈ ਕਲਗੀਧਰ ਟਰੱਸਟ ਦੀ ਅਕਾਲ ਫਲੱਡ ਰਲੀਫ਼ ਟੀਮ ਤਨਦੇਹੀ ਨਾਲ ਸੇਵਾ ਲੰਗਰ ਅਤੇ ਜਰੂਰੀ ਸਮਾਨ ਬੇੜੀਆਂ ਰਾਹੀਂ ਪਹੁੰਚਾ ਰਹੀ ਹੈ।ਇਸੇ ਤਹਿਤ ਮਾਨਸਾ ਜ਼ਿਲੇ ਦੀ ਤਹਿਸੀਲ ਸਰਦੂਲਗੜ੍ਹ ਅਧੀਨ ਪੈਂਦੇ ਪਿੰਡ ਫੂਸ ਮੰਡੀ, ਕੌੜੀਵਾੜਾ, ਸਾਧੂਵਾਲਾ ਅਤੇ ਭੱਲਣਵਾੜਾ ਪਿੰਡ ਵੀ ਘੱਗਰ ਦੀ ਚਪੇਟ ਵਿੱਚ ਆਏ ਹਨ।ਇਹਨਾਂ ਹੜ੍ਹ-ਪੀੜ੍ਹਤਾਂ ਦੀ ਮਦਦ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਕਾਲ ਅਕੈਡਮੀ ਕੌੜੀਵਾੜਾ ਨੂੰ ਫਲੱਡ ਰਿਲੀਫ਼ ਕੈਂਪ ਵਿੱਚ ਤਬਦੀਲ ਕਰਨ ਦੇ ਆਦੇਸ਼ ਦਿੱਤੇ ਹਨ।
ਅਕਾਲ ਅਕੈਡਮੀ ਕੌੜੀਵਾੜਾ ਪ੍ਰਿੰਸੀਪਲ ਬਲਜੀਤ ਕੌਰ ਨੇ ਕਿਹਾ ਕਿ ਜੇਕਰ ਫੂਸ ਮੰਡੀ, ਕੌੜੀਵਾੜਾ, ਸਾਧੂਵਾਲਾ ਅਤੇ ਭੱਲਣਵਾੜਾ ਪਿੰਡਾਂ ਵਿੱਚ ਰਹਿੰਦੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਹੈ ਤਾਂ ਉਹ ਰਹਿਣ ਲਈ ਜਾਂ ਆਪਣਾ ਘੇਰਲੂ ਸਾਮਾਨ ਅਕਾਲ ਅਕੈਡਮੀ ਕੌੜੀਵਾੜਾ ਵਿੱਚ ਰੱਖ ਸਕਦੇ ਹਨ ਅਤੇ ਰਹਿਣ ਲਈ ਦੋ ਵੱਡੇ ਹਾਲ ਅਤੇ 7 ਕਮਰੇ ਹੜ੍ਹ-ਪੀੜਤਾਂ ਲਈ ਤਿਆਰ ਕੀਤੇ ਹਨ।ਜੇਕਰ ਇਹਨਾਂ ਤੋਂ ਇਲਾਵਾ ਹੋਰ ਕਮਰਿਆਂ ਦੀ ਲੋੜ ਪਵੇਗੀ ਤਾਂ ਉਸ ਦਾ ਵੀ ਇੰਤਜ਼ਾਮ ਕਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਜੋ ਵੀ ਹੜ੍ਹ-ਪੀੜਤ ਅਕੈਡਮੀ ਵਿੱਚ ਰੁਕਦੇ ਹਨ, ਉਹਨਾਂ ਲਈ ਲੰਗਰ ਅਤੇ ਦਵਾਈਆਂ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਵਲੋਂ ਡਾਕਟਰਾਂ ਦੀ ਟੀਮ ਵੀ ਮੌਜ਼ੂਦ ਹੈ। ਕਲਗੀਧਰ ਟਰੱਸਟ ਨੇ ਇਹਨਾਂ ਪਿੰਡਾਂ ਲਈ ਬੇੜੀ ਦਾ ਇੰਤਜ਼ਾਮ ਕੀਤਾ ਹੈ।ਅਕਾਲ ਅਕੈਡਮੀ ਕੌੜੀਵਾੜਾ ਦਾ ਸਮੂਹ ਸਟਾਫ ਹੜ੍ਹ-ਪੀੜਤਾਂ ਦੀ ਸੇਵਾ ਲਈ ਅਕੈਡਮੀ ਵਿੱਚ ਮੌਜ਼ੂਦ ਹੈ, ਜੋ ਕਿ ਲੋਕਾਂ ਦੀ ਮਦਦ ਕਰਨ ਦੀ ਹਰ ਸੰਭਵ ਕੋਸ਼ਿਸ ਕਰਨਗੇ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …