Saturday, February 21, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਵੱਛਤਾ ਪਖਵਾੜਾ ਮਨਾਇਆ ਗਿਆ

ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ ਅਤੇ ਯੋਗ ਅਗਵਾਈ ਸਦਕਾ ਪੈਟਰੋਲੀਅਮ ਅਤੇ ਪ੍ਰਕਿਰਤਿਕ ਗੈਸ ਮੰਤਰਾਲਾ ਸੀ.ਪੀ.ਐਸ.ਈ, ਭਾਰਤ ਸਰਕਾਰ ਦੁਆਰਾ ਉਲੀਕੇ ਗਏ ‘ਸਵੱਛਤਾ ਪਖਵਾੜਾ’ ਦੇ ਤਹਿਤ ਮਾਤਾ ਨਾਨਕੀ ਗਰਲਜ ਹੋਸਟਲ (ਲੜਕੀਆਂ) ਵਿਖੇ ਵਾਤਾਵਰਣ ਸੰਭਾਲ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ।ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮ. ਕੰਪਨੀ ਨਾਲ ਹੋਏ ਸਮਝੌਤੇ ਦੇ ਮੱਦੇਨਜ਼ਰ ਇਸ ਸਾਲ ਇਸ ਸੰਸਥਾ ਦੇ ਸਹਿਯੋਗ ਨਾਲ ‘ਸਵੱਛਤਾ ਪਖਵਾੜਾ’ ਮਨਾਉਣ ਹਿੱਤ ਸਮਾਗਮ ਉਲੀਕਿਆ ਗਿਆ ਸੀ।ਸਮਾਗਮ ਦੇ ਆਰੰਭ ਵਿਚ ਡਾ .ਪ੍ਰੀਤ ਮੋਹਿੰਦਰ ਸਿੰਘ ਬੇਦੀ (ਡੀਨ ਵਿਦਿਆਰਥੀ ਭਲਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਕੰਪਨੀ ਦੇ ਡੀ.ਜੀ.ਐਮ ਤੇ ਸਮੁੱਚੀ ਟੀਮ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆ, ਯੂਨੀਵਰਸਿਟੀ ਦੀਆਂ ਵੱਖ-ਵੱਖ ਪ੍ਰਾਪਤੀਆਂ ਬਾਰੇ ਦੱਸਿਆ।ਅਭਿਸ਼ੇਕ ਸ੍ਰੀਵਾਸਤਵ (ਡੀ.ਜੀ.ਐਮ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਕੰਪਨੀ) ਨੇ ਕਿਹਾ ਕਿ ਸਵੱਛ ਅਭਿਯਾਨ ਮੁਹਿੰਮ ਜੋ ਕਿ ਰਾਸ਼ਟਰੀ ਪੱਧਰ `ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ ਹੈ, ਇਹ ਉਸੇ ਕੜੀ ਦਾ ਇੱਕ ਭਾਗ ਹੈ। ਆਪਣੇ ਸੰਬੋਧਨ ਵਿਚ ਉਹਨਾਂ ਕਿਹਾ ਕਿ ਉਹ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਧੰਨਵਾਦੀ ਹਨ ਜੋ ਸਵੱਛਤਾ ਪਖਵਾੜਾ ਮੁਹਿੰਮ ਵਿਚ ਸਾਡਾ ਭਰਪੂਰ ਸਹਿਯੋਗ ਕਰ ਰਹੇ ਹਨ। ਆਪਣੇ ਸੰਬੋਧਨ ਵਿਚ ਉਹਨਾਂ ਕਿਹਾ ਕਿ ਭਾਰਤ ਸਰਕਾਰ ਦਾ ਮੁੱਖ ਮੰਤਵ ਇਸ ਜਨ ਅੰਦੋਲਨ ਵਿੱਚ ਵੱਖ-ਵੱਖ ਵਰਗਾਂ ਜਾਂ ਉਹਨਾਂ ਨਾਲ ਜੁੜੀਆਂ ਹੋਈਆਂ ਵੱਡੀਆਂ ਸੰਸਥਾਵਾਂ ਨੂੰ ਸਾਫ਼-ਸਫ਼ਾਈ ਤੇ ਵਾਤਾਵਰਣ ਸੰਭਾਲ ਦੇ ਮਹੱਤਵ ਤੇ ਸੰਕਲਨ ਪ੍ਰਤੀ ਦ੍ਰਿੜ ਕਰਵਾਉਂਦਿਆਂ, ਵਾਤਾਵਰਣ ਪਰਿਵਰਤਨ ਲਈ ਦੇਸ ਵਾਸੀਆਂ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਸਮਾਗਮ ਮੌਕੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮ. ਕੰਪਨੀ ਵਲੋਂ ਮਾਤਾ ਨਾਨਕੀ ਗਰਲਜ਼ ਹੋਸਟਲ 1,2,3,4 ਨੂੰ ਚਾਰ ਵੈਡਿੰਗ ਮਸ਼ੀਨਾਂ, ਪੰਜ ਜੋੜੇ ਡਸਟਬਿਨ ਤੇ 50 ਫਲਦਾਰ ਤੇ ਛਾਂ-ਦਾਰ ਬੂਟੇ ਦਿੱਤੇ ਗਏ।ਡੀਨ ਵਿਦਿਆਰਥੀ ਭਲਾਈ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਡੀ.ਜੀ.ਐਮ ਅਭਿਸ਼ੇਕ ਸ੍ਰੀਵਾਸਤਵ, ਚੇਤੰਨ ਚੰਡੇਲ, ਕੋਸ਼ਲ ਖੰਡੇਲਵਾਲ, ਪਰਵੀਨ ਸੋਰਵ ਕੌੜਾ, ਡਾ. ਹਰਪ੍ਰੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 50 ਫ਼ਲਦਾਰ ਤੇ ਛਾਂ-ਦਾਰ ਬੂਟੇ ਲਗਾਉਣ ਦੀ ਰਸਮ ਅਦਾ ਕੀਤੀ।ਸਮਾਗਮ ਵਿਚ ਮੌਜੂਦ ਸ਼ਖ਼ਸੀਅਤਾਂ ਨੇ ਬੂਟੇ ਲਗਾਉਂਦੇ ਇਸ ਗੱਲ ਦਾ ਪ੍ਰਣ ਲਿਆ ਕਿ ਉਹ ਵਾਤਾਵਰਣ ਦੀ ਸਾਂਭ-ਸੰਭਾਲ ਕਰਨਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣਗੇ।ਮੰਚ ਸੰਚਾਲਨ ਡਾ. ਹਰਿੰਦਰ ਕੌਰ ਸੋਹਲ (ਵਾਰਡਨ ਮਾਤਾ ਨਾਨਕੀ ਗਰਲਜ ਹੋਸਟਲ ਨੰਬਰ 2) ਵਲੋਂ ਬਾਖ਼ੂਬੀ ਨਿਭਾਇਆ ਗਿਆ।ਸਮਾਗਮ ਦੇ ਅੰਤ ਵਿਚ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ (ਡੀਨ ਵਿਦਿਆਰਥੀ ਭਲਾਈ) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮਾਗਮ ਵਿਚ ਬੇਬੇ ਨਾਨਕੀ ਗਰਲਜ਼ ਹੋਸਟਲ ਨੰਬਰ 1,2,3,4 ਦੇ ਵਾਰਡਨ ਸਾਹਿਬਾਨ, ਅਸਿਸਟੈਂਟ ਵਾਰਡਨ ਸਾਹਿਬਾਨ ਤੇ ਹੋਸਟਲ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …