ਸੰਗਰੂਰ, 19 ਜੁਲਾਈ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬ ਭਰ ਵਿੱਚ ਮਾਰਕੀਟ ਕਮੇਟੀ ਚੇਅਰਮੈਨਾਂ ਦੀਆਂ ਹੋਈਆਂ ਨਿਯੁੱਕਤੀਆਂ ਦੇ ਸਿਲਸਿਲੇ ਤਹਿਤ
ਸੁਨਾਮ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਨਵ-ਨਿਯੁੱਕਤ ਚੇਅਰਮੈਨ ਮੁਕੇਸ਼ ਜੁਨੇਜਾ ਦਾ ਗੱਲ੍ਹਾ ਮਜਦੂਰ ਯੂਨੀਅਨ ਸੁਨਾਮ ਵਲੋਂ ਸਥਾਨਕ ਅਨਾਜ ਮੰਡੀ ਵਿੱਚ ਰੱਖੇ ਇੱਕ ਸਮਾਰੋਹ ਦੌਰਾਨ ਵਿਸ਼ੇਸ਼ ਤੌਰ `ਤੇ ਸਨਮਾਨ ਕੀਤਾ ਗਿਆ।
ਮੰਡੀ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਨੀ ਖੱਟਕ, ਸੁਨਾਮ ਮੰਡੀ ਮਜਦੂਰ ਯੂਨੀਅਨ ਦੇ ਪ੍ਰਧਾਨ ਸੁਰੇਸ਼ ਮਾਵਰ, ਵਾਈਸ ਪ੍ਰਧਾਨ ਦੀਪਕ ਨਾਗਰ ਅਤੇ ਸੰਗਰੂਰ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਨੇ ਮੁਕੇਸ਼ ਜੁਨੇਜਾ ਨੂੰ ਚੇਅਰਮੈਨ ਨਿਯੁੱਕਤ ਕਰਨ `ਤੇ ਜਿਥੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ, ਉਥੇ ਜੁਨੇਜਾ ਨੂੰ ਮੁਬਾਰਕਬਾਦ ਦਿੰਦਿਆਂ ਬਿਹਤਰ ਕਾਰਗੁਜ਼ਾਰੀ ਦੀ ਆਸ ਪ੍ਰਗਟਾਈ।ਚੇਅਰਮੈਨ ਮੁਕੇਸ਼ ਜੁਨੇਜਾ ਨੇ ਗੱਲ੍ਹਾ ਮਜਦੂਰ ਯੂਨੀਅਨ ਦਾ ਧੰਨਵਾਦ ਕਰਦਿਆਂ ਕਿਹਾਂ ਕਿ ਗੱਲ੍ਹਾ ਮਜ਼ਦੂਰ ਯੂਨੀਅਨ ਮਾਰਕੀਟ ਕਮੇਟੀ ਦਾ ਅਹਿਮ ਅੰਗ ਹੈ।
ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਅਮਰੀਕ ਸਿੰਘ ਧਾਲੀਵਾਲ, ਹਰਮੇਸ਼ ਨਾਗਰਾ, ਵਿੱਕੀ ਗਰਗ, ਸੰਦੀਪ ਜਿੰਦਲ, ਵਿੱਕੀ ਠੇਕੇਦਾਰ, ਸੰਜੇ ਕੁਮਾਰ, ਪ੍ਰਸ਼ੋਤਮ ਨਾਗਰ, ਅਸ਼ੋਕ ਕੁਮਾਰ, ਵਿਨੋਦ ਕੁਮਾਰ ਅਤੇ ਕਾਲਾ ਰਾਮ ਆਦਿ ਮੌਜ਼ੂਦ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media