ਅੰਮਿਤਸਰ, 19 ਜੁਲਾਈ (ਸੁਖਬੀਰ ਸਿੰਘ) – ਡਾ. ਅਜੇ ਗੁਪਤਾ ਵਿਧਾਇਕ ਵਲੋਂ ਆਪਣੇ ਹਲਕੇ ਅੰਮ੍ਰਿ੍ਰਤਸਰ ਉਤਰੀ ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ
ਮੁਖੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਦੌਰਾਨ ਉਨਾਂ ਨੇ ਸਕੂਲ ਦੇ ਫਰਨੀਚਰ/ਸਕੂਲ ਨੂੰ ਵਿਭਾਗ ਵਲੋਂ ਜਾਰੀ ਫੰਡਾਂ/ਐਸ.ਐਸ.ਸੀ ਕਮੇਟੀਆਂ/ਇਨਫਰਾਸਟਰਚਰ ਆਦਿ ਬਾਰੇ ਵਿਚਾਰ ਚਰਚਾ ਕੀਤੀ।ਵਿਧਾਇਕ ਡਾ. ਅਜੇ ਗੁਪਤਾ ਨੇ ਸਕੂਲਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ।ਬਲਰਾਜ ਸਿੰਘ ਢਿੱਲੋਂ ਉਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਵੀ ਹਾਜ਼ਰ ਸਨ।ਮੀਟਿੰਗ ਵਿੱਚ ਸ.ਸ.ਸ.ਸ ਨਵਾਂ ਕੋਟ/ ਸ.ਸ.ਸ.ਸ ਕਟੜਾ ਸੁਫੈਦ/ ਸ.ਸ.ਸ.ਸ ਕਟੜਾ ਕਰਮ ਸਿੰਘ/ ਸ.ਸ.ਸ.ਸ ਡੈਮਗੰਜ਼/ਸ.ਹ.ਸ ਈਦਗਾਹ/ਸ.ਹ.ਸ ਫਤਾਹਪੁਰ ਅਤੇ ਸ.ਹ.ਸ ਗੇਟ ਹਕੀਮਾਂ ਦੇ ਮੁਖੀ ਹਾਜ਼ਰ ਸਨ।ਵਿਧਾਇਕ ਡਾ. ਅਜੇ ਗੁਪਤਾ ਨੇ ਕਿਹਾ ਕਿ ਉਹਨਾਂ ਵਲੋਂ ਇਹਨਾਂ ਸਕੂਲਾਂ ਦਾ ਜਲਦ ਹੀ ਦੌਰਾ ਕੀਤਾ ਜਾਵੇਗਾ।ਜਿੰਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿ ੱਚ ਸਾਇੰਸ ਅਤੇ ਕਾਮਰਸ ਗਰੁੱਪ ਨਹੀਂ ਹਨ, ਉਹਨਾਂ ਸਕੂਲਾਂ ਵਿੱਚ ਨਿਯਮਾਂ ਅਨੁਸਾਰ ਜਲਦੀ ਹੀ ਗਰੁੱਪ ਦਿੱਤੇ ਜਾਣ ਬਾਰੇ ਯਕੀਨ ਦਿਵਾਇਆ ਗਿਆ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media