Monday, October 5, 2026

ਸਰਕਾਰੀ ਬਾਗ ਤੇ ਨਰਸਰੀ ਅਟਾਰੀ ਵਿਖੇ ਵਧੀਆ ਕਿਸਮ ਦੇ ਫਲਦਾਰ ਬੂਟੇ ਸਰਕਾਰੀ ਰੇਟਾਂ ‘ਤੇ ਉਪਲੱਬਧ – ਭੁੱਲਰ

ਜੰਡਿਆਲਾ ਗੁਰੂ, 19 ਜੁਲਾਈ (ਸੁਖਬੀਰ ਸਿੰਘ) – ਡਿਪਟੀ ਡਾਇਰੈਕਟਰ ਬਾਗਬਾਨੀ ਹਰਭਜਨ ਸਿੰਘ ਭੁੱਲਰ ਨੇ ਦੱਸਿਆ ਕਿ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਵਿਖੇ ਮਾਲਟਾ, ਕਿੰਨੂ, ਨਿੰਬੂ, ਜਾਮਨ, ਚਕੋਤਰਾ ਅਤੇ ਹੋਰ ਵਧੀਆ ਕਿਸਮ ਦੇ ਫਲਦਾਰ ਬੂਟੇ ਸਰਕਾਰੀ ਰੇਟਾਂ ‘ਤੇ ਉਪਲੱਬਧ ਹਨ।ਲੋਕਾਂ ਨੂੰ ਰਵਾਇਤੀ ਫਸਲਾਂ ਦੇ ਚੱਕਰ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਬਾਗਬਾਨੀ ਵਿਭਾਗ ਵਲੋਂ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਬਾਗਬਾਨੀ ਇਕ ਅਜਿਹਾ ਕਾਰਜ਼ ਖੇਤਰ ਹੈ, ਜਿਹੜਾ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਵਧੇਰੇ ਤੇਜ਼ੀ ਨਾਲ ਅੱਗੇ ਤੋਰ ਸਕਦਾ ਹੈ।ਉਹਨਾਂ ਕਿਸਾਨ ਦੇ ਨਾਲ ਨਾਲ ਘਰੇਲੂ ਪੱਧਰ ‘ਤੇ ਫਲਦਾਰ ਬੂਟੇ ਲਾ ਕੇ ਆਪਣੇ ਘਰ ਦੇ ਫਲ ਖਾਣ ਲਈ ਵੱਧ ਤੋਂ ਵੱਧ ਫਲਦਾਰ ਬੂਟੇ ਲਗਾਉਣੇ ਚਾਹੀਦੇ ਹਨ।ਵਧੇਰੇ ਜਾਣਕਾਰੀ ਅਤੇ ਬੂਟਿਆਂ ਦੀ ਖਰੀਦ ਲਈ ਇੰਚਾਰਜ਼ ਸਰਕਾਰੀ ਬਾਗ ਅਤੇ ਅਟਾਰੀ ਨਰਸਰੀ ਸੁਖਪਾਲ ਸਿੰਘ ਸੰਧੂ ਨਾਲ ਮੋਬਾਇਲ ਨੰ 9592881617 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …