Sunday, October 4, 2026

ਜਿਲ੍ਹਾ ਪੱਧਰੀ ਯੂ ਵਿਨ ਐਪ ਅਤੇ ਮਿਸ਼ਨ ਇੰਦਰਧਨੁਸ਼ ਦੀ ਟ੍ਰੇਨਿੰਗ ਕਰਵਾਈ

ਅੰਮ੍ਰਿਤਸਰ, 20 ਜੁਲਾਈ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਵਿਜੇ ਕੁਮਾਰ ਦੀ ਪ੍ਰਧਾਣਗੀ ਹੇਠ ਜ਼ਿਲ੍ਹਾ ਪੱੱਧਰੀ ਯੂ ਵਿਨ ਐਪ ਅਤੇ ਮਿਸ਼ਨ ਇੰਦਰਧਨੁਸ਼ ਦੀ ਟ੍ਰੇਨਿੰਗ ਕਰਵਾਈ ਗਈ।ਵਲਡ ਹੈਲਥ ਆਰਗੇਨਾਈਜੇਸ਼ਨ ਦੇ ਡਾ. ਇਸ਼ੀਤਾ ਵੱਲੋਂ ਪਾਵਰ ਪੁਆਇੰਟ ਪੈ੍ਰਜ਼ਨਟੇਸ਼ਨ ਦੁਆਰਾ ਮਿਸ਼ਨ ਇੰਦਰਧਨੁਸ਼ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ।ਇਸ ਟ੍ਰੇਨਿੰਗ ਦੌਰਾਨ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਭਾਰਤੀ ਧਵਨ ਨੇ ਦੱਸਿਆ ਕਿ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਤਹਿਤ ਮਿਤੀ 07-08-2023 ਤੋਂ 12-08-2023 ਦੌਰਾਨ 0-5 ਸਾਲ ਦੇ ਬੱਚਿਆਂ ਦੇ ਡਰਾਪ ਆਉਟ ਅਤੇ ਲੈਫਟ ਆਉਟ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।ਸਿਵਲ ਸਰਜਨ ਵਲੋਂ ਮਾਤਰੀ ਮੌਤ ਦਰ ਘਟਾਉਣ ਲਈ ਅਤੇ ਹਾਈ ਰਿਸਕ ਪ੍ਰੈਗਨੈਂਸੀ ਦਾ ਫੋਲੋਅੱਪ ਕਰਨ ‘ਤੇ ਜ਼ੋਰ ਦਿੱਤਾ ਜਾਵੇ।ਇਸ ਦੌਰਾਨ ਬੱਚਿਆਂ ਦੀ ਰਹਿੰਦੀ ਜ਼ੀਰੋ ਟੀਕਾਕਰਨ ਡੋਜ਼ ਪੂਰੀ ਕੀਤੀ ਜਾਵੇਗੀ।ਟ੍ਰੇਨਿੰਗ ਦੌਰਾਨ ਬਲਾਕ ਦੇ ਸੀਨੀਅਰ ਮੈਡੀਕਲ ਅਫਸਰ, ਨੋਡਲ ਅਫਸਰ, ਜ਼ਿਲ੍ਹਾ ਬੀ.ਸੀ.ਜੀ ਅਫਸਰ ਡਾ. ਮਨਮੀਤ ਕੌਰ, ਡਾ. ਰਾਘਵ ਗੁਪਤਾ ਮੈਡੀਕਲ ਅਫਸਰ, ਡਿਪਟੀ ਮਾਸ ਮੀਡੀਆ ਅਫਸਰ ਕਮਲਦੀਪ ਭੱਲਾ, ਸ਼੍ਰੀਮਤੀ ਸੁਖਵਿੰਦਰ ਕੌਰ, ਬਲਾਕ ਐਜੂਕੇਟਰ, ਬਲਾਕ ਐਲ.ਐਚ.ਵੀ, ਬੀ.ਐਸ.ਏ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਸ਼ਿਰਕਤ ਕੀਤੀ ਗਈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …