Sunday, December 22, 2024

ਜਸਬੀਰ ਸਿੰਘ ਢਿੱਲੋਂ ਪੰਜਾਬ ਰਾਜ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਬਣੇ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਮਾਝੇ ਦੇ ਵੱਡੇ ਤੇ ਦੇਸ਼ ਭਗਤਾਂ ਦੀਆਂ ਪੈੜਾਂ ਦੇ ਗੂੜ੍ਹੇ ਨਿਸ਼ਾਨਾਂ ਨਾਲ ਲਬਰੇਜ਼ ਇਤਿਹਾਸਕ ਪਿੰਡ ਸੁਰਸਿੰਘ ਦੇ ਜੰਮਪਲ ਜਸਬੀਰ ਸਿੰਘ ਢਿੱਲੋਂ ਦੇ ਪੰਜਾਬ ਰਾਜ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਬਣਨ ਨਾਲ ਪੰਜਾਬ ਤੇ ਖਾਸ ਕਰ ਬਾਰਡਰ ਨਾਲ ਲਗਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਬਿਜਲੀ ਦਾ ਲਾਮਿਸਾਲ ਸੁਧਾਰ ਹੋਵੇਗਾ।ਇਹਨਾਂ ਸ਼ਬਦਾਂ ਨਾਲ ਸੁਰਸਿੰਘ ਦੇ ਪਰਿਵਾਰ ਤੇ ਨਗਰ ਵਾਸੀਆਂ ਨੂੰ ਵਧਾਈ ਦਿੰਦਿਆਂ ਪੰਜਾਬੀ ਦੇ ਸਿਰਮੌਰ ਵਿਸ਼ਵ ਪ੍ਰਸਿੱਧ ਕਹਾਣੀ ਲੇਖਕ ਵਰਿਆਮ ਸਿੰਘ ਸੰਧੂ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਸਬੀਰ ਸਿੰਘ ਪੰਜਾਬੀ ਸਾਹਿਤ, ਸਭਿਆਚਾਰ ਤੇ ਸਮਾਜਿਕ ਤਾਣੇ ਬਾਣੇ ਦਾ ਅਦਬ ਕਰਨ ਵਾਲੇ ਇਨਸਾਨ ਹਨ, ਜੋ ਆਪਣੀ ਪੜ੍ਹਾਈ ਦੇ ਸਮੇਂ ਤੋਂ ਹੀ ਲੋਕ ਹਿੱਤਾਂ ਨਾਲ ਜੁੜੇ ਹੋਏ ਹਨ, ਜਿਸ ਕਾਰਨ ਉਹ ਰਾਜਨੀਤੀ ਵਿੱਚ ਸਰਗਰਮ ਰਹਿ ਕੇ ਵੀ ਅਲੱਗ ਨਜ਼ਰ ਆਉਂਦੇ ਹਨ।ਇਸੇ ਦੌਰਾਨ ਪੰਜਾਬ ਨਾਟ ਅਕਾਦਮੀ ਚੰਡੀਗੜ੍ਹ ਦੇ ਚੇਅਰਮੈਨ ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸੇਖੋਂ ਤੇ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਗੁਰਬਾਜ਼਼ ਸਿੰਘ ਛੀਨਾ, ਜਨਰਲ ਸਕੱਤਰ ਧਰਵਿੰਦਰ ਔਲਖ ਨੇ ਵੀ ਮੁਬਾਰਕਬਾਦ ਪੇਸ਼ ਕਰਦਿਆਂ ਕਿਹਾ ਕਿ ਜਸਬੀਰ ਸਿੰਘ ਢਿੱਲੋਂ ਭਵਿੱਖ ਵਿੱਚ ਵੀ ਪੰਜਾਬੀ ਅਦਬ ਨਾਲ ਜੁੜ ਕੇ ਲੇਖਕਾਂ ਤੇ ਰੰਗ ਕਰਮੀਆਂ ਦੇ ਸਹਿਯੋਗੀ ਬਣੇ ਰਹਿਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …