ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬੀ ਕਲਾਕਾਰ ਹਰਮਨ ਸਿੱਧੂ ਜੋ ਕਿ ਪਿਛਲੇ ਸਮੇਂ ਵਿੱਚ ਬੜੇ ਮਕਬੂਲ ਰਹੇ ਹਨ।ਹਰਮਨ ਸਿੱਧੂ ਦੀ ਪਹਿਲੀ
ਕੈਸਟ ‘ਪੇਪਰ ਜਾਂ ਪਿਆਰ’ ਮਿਸ ਪੂਜਾ ਨਾਲ ਰਲੀਜ਼ ਹੋਈ ਸੀ, ਜੋ ਕਿ ਬੜੀ ਮਸ਼ਹੂਰ ਹੋਈ।‘ਪੈ ਗਿਆ ਪਿਆਰ’ ਅਤੇ ‘ਜੁਗਨੀ’ਗੀਤ ਵੀ ਲੋਕ ਜ਼ੁਬਾਨ ‘ਤੇ ਚੜ੍ਹ ਗਏ।ਚੀਮਾ ਮੰਡੀ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਰਮਨ ਸਿੱਧੂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੰਮੇ ਅਰਸੇ ਬਾਅਦ ਫਿਰ ਕਲਾਕਾਰੀ ਖੇਤਰ ਵਿੱਚ ਆਉਣ ਲਈ ਪੰਜਾਬੀ ਫਿਲਮਾਂ ਦੇ ਲੇਖਕ ਰਾਜੂ ਵਰਮਾ ਦਾ ਬਹੁਤ ਵੱਡਾ ਯੋਗਦਾਨ ਹੈ।ਉਹਨਾਂ ਕਿਹਾ ਕਿ ਦਰਸ਼ਕਾਂ ਨੇ ਹਮੇਸ਼ਾਂ ਉਨ੍ਹਾਂ ਦਾ ਸਾਥ ਦਿੱਤਾ ਹੈ ਤੇ ਰਾਜੂ ਵਰਮਾ ਦੁਆਰਾ ਲਿਖੇ ਗੀਤ ਨੂੰ ਮੁਲਤਾਨ ਵਰਸਿਜ਼ ਰਸੀਆ ਹਰਮਨ ਸਿੱਧੂ ਅਤੇ ਗੁਰਲੇਜ ਅਖਤਰ ਵਲੋਂ ਸੁਰੀਲੀ ਆਵਾਜ਼ ਵਿੱਚ ਗਾਇਆ ਗਿਆ ਹੈ ਤੇ ਸੋਸ਼ਲ ਮੀਡੀਆ ਤੇ ਇਸ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media