ਸਮਰਾਲਾ, 21 ਜੁਲਾਈ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਰੋਪੜ ਸਰਕਲ ਦੀ ਮੀਟਿੰਗ ਪ੍ਰਧਾਨ ਸਿਕੰਦਰ ਸਿੰਘ ਦੀ
ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਅਨੰਦਪੁਰ ਸਾਹਿਬ, ਰੋਪੜ, ਮੋਰਿੰਡਾ ਅਤੇ ਸਮਰਾਲਾ ਡਵੀਜ਼ਨ ਦੇ ਲਗਭਗ ਦੋ ਦਰਜ਼ਨ ਸਾਥੀਆਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਸਰਬਸੰਮਤੀ ਨਾਲ ਸਰਕਾਰ ਵੱਲੋਂ ਲਾਏ 200 ਪ੍ਰਤੀ ਮਹੀਨਾ ਡਿਵੈਲਪਮੈਂਟ ਫੰਡ ਫੰਡ ਦੀ ਕਟੌਤੀ ਰੱਦ ਕਰਵਾਉਣ, ਡੀ.ਏ ਦਾ 8 ਪ੍ਰਤੀਸ਼ਤ ਨਵਾਂ ਲਾਗੂ ਕਰਨ, ਪਿੱਛਲਾ 01-01-16 ਤੋਂ ਲੈ ਕੇ ਹੁਣ ਤੱਕ ਦਾ ਬਕਾਇਆ ਲਾਗੂ ਕਰਨ ਦੀ ਮੰਗ ਕੀਤੀ ਗਈ।ਇਸ ਤੋਂ ਇਲਾਵਾ 31-12-2015 ਤੱਕ ਰਿਟਾਇਰੀ ਸਾਥੀਆਂ ਨੂੰ 2.59 ਪ੍ਰਤੀਸ਼ਤ ਵਾਧਾ ਕਰਕੇ ਅਤੇ ਰਹਿੰਦੇ ਸਾਥੀਆਂ ਦਾ 23 ਸਾਲਾ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ।ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕਰਨ ਅਤੇ ਰਿਟਾਇਰੀ ਕਾਮਿਆਂ ਨੂੰ ਬਿਜਲੀ ਦੀ ਰਿਆਇਤ ਲਾਗੂ ਕੀਤੀ ਜਾਵੇ।ਆਗੂਆਂ ਨੇ ਕਿਹਾ ਕਿ ਉਕਤ ਮੰਗਾਂ ਸਬੰਧੀ ਸਰਕਾਰ ਤੇ ਦਬਾਓ ਪਾਉਣ ਲਈ 18 ਅਗਸਤ ਨੂੰ ਸਰਕਲ ਦਫਤਰ ਰੋਪੜ ਵਿਖੇ ਵਿਸ਼ਾਲ ਰੋਸ ਧਰਨਾ ਅਤੇ ਮੁਜਾਹਰਾ ਕੀਤਾ ਜਾਵੇਗਾ।
ਮੀਟਿੰਗ ਵਿੱਚ ਕ੍ਰਿਸ਼ਨ ਸਿੰਘ ਡੋਗਰਾ, ਹਰਜਿੰਦਰ ਸਿੰਘ, ਹਰਬੰਸ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ, ਭਾਗ ਸਿੰਘ, ਪ੍ਰੇਮ ਸ਼ਰਮਾ, ਅਵਤਾਰ ਸਿੰਘ ਸਰਾਂ, ਰਕੇਸ਼ ਬਾਲੀ, ਜਗੀਰ ਸਿੰਘ, ਭੁਪਿੰਦਰਪਾਲ ਸਿੰਘ, ਅਜੈਬ ਸਿੰਘ, ਹਿੰਮਤ ਸਿੰਘ ਆਦਿ ਸਾਥੀ ਸ਼ਾਮਲ ਹੋਏ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media