ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਪ੍ਰਾਂਜਲੀ ਬਾਂਸਲ ਜਿਸ ਦੀ ਜੂਨੀਅਰ ਵਰਲਡ ਚੈਂਪੀਅਨਸ਼ਿਪ ਕੋਰੀਆ ਵਿਖੇ ਹੋ ਰਹੇ ਰਾਈਫਲ ਸ਼ੂਟਿੰਗ ਮੁਕਾਬਲੇ
ਵਿੱਚ ਭਾਗ ਲੈਣ ਲਈ ਸਿਲੈਕਸ਼ਨ ਹੋਈ ਹੈ ਤੇ ਇਹ ਮੁਕਾਬਲਾ 22 ਜੁਲਾਈ ਨੂੰ ਚੈਂਗਵੋਨ ਕੋਰੀਆ ਵਿਖੇ ਹੋਵੇਗਾ।ਇਸ ਮੁਕਾਬਲੇ ਵਿੱਚ ਦੇਸ਼ਾਂ ਵਿਦੇਸ਼ਾਂ ਵਿਚੋਂ 45 ਦੇਸ਼ਾਂ ਦੇ ਕਰੀਬ ਟੋਪਰ ਬੱਚੇੇ ਭਾਗ ਲੈ ਰਹੇ ਹਨ।ਸਹਾਰਾ ਫਾਊਂਡੇਸ਼ਨ ਦੇ ਮੈਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਫਾਊਂਡੇਸ਼ਨ ਦੇ ਚਾਇਲਡ ਵਿੰਗ ਦੀ ਡਾਇਰੈਕਟਰ ਰੂਹੀ ਜੋਸ਼ੀ ਕੋਸ਼ਲ, ਸਹਾਰਾ ਐਜੂਕੇਸ਼ਨ ਵਿੰਗ ਦੇ ਡਾਇਰੈਕਟਰ ਕਾਮਿਨੀ ਜੈਨ ਅਤੇ ਹਰਪ੍ਰੀਤ ਕੌਰ ਮੁੱਖ ਸਲਾਹਕਾਰ ਨੇ ਪ੍ਰਾਂਜਲੀ ਬੇਟੀ ਦੇ ਘਰ ਜਾ ਕੇ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਇੰਦੂ ਬਾਂਸਲ ਅਤੇ ਪਿਤਾ ਗੌਰਵ ਬਾਂਸਲ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਬੇਟੀ ਪ੍ਰਾਂਜਲੀ ਰਾਈਫਲ ਸ਼ੂਟਿੰਗ ਮੁਕਾਬਲੇ ਵਿੱਚ ਭਾਰਤ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕਰੇਗੀ।ਪ੍ਰਾਂਜਲੀ ਦੀ ਮਾਤਾ ਇੰਦੂ ਬਾਂਸਲ ਅਤੇ ਪਿਤਾ ਗੌਰਵ ਬਾਂਸਲ ਨੇ ਕਿਹਾ ਕਿ ਬੇਟੀ ਦੀ ਸਿਲੈਕਸ਼ਨ ਤੇ ਦੇਸ਼ ਵਿਦੇਸ਼ ਤੋਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।ਉਸ ਨਾਲ ਸਾਡਾ ਸਿਰ ਸ਼ਾਨ ਨਾਲ ਉਚਾ ਹੋਇਆ ਹੈ ਅਤੇ ਬੱਚੇ ਦਾ ਮਨੋਬਲ ਵੀ ਵਧਿਆ ਹੈ।ਉਨ੍ਹਾਂ ਹੋਰ ਕਿਹਾ ਕਿ ਬੇਟੀਆਂ ਕਿਸੇ ਤੋਂ ਘੱਟ ਨਹੀਂ ਹਨ ਅਤੇ ਉਨ੍ਹਾਂ ਨੇ ਬੇਟੀ ਪ੍ਰਾਂਜਲੀ ਦੁਆਰਾ ਡਿਸਟ੍ਰਿਕਟ, ਪੰਜਾਬ, ਨੈਸ਼ਨਲ ਵਿੱਚੋਂ ਜਿੱਤੇ ਹੋਏ ਮੈਡਲਾਂ ਬਾਰੇ ਜਾਣਕਾਰੀ ਦਿੱਤੀ ਕਿ ਬੇਟੀ ਨੇ 2021 ਵਿੱਚ ਜੈਪੁਰ ਵਿਖੇ ਹੋਏ 40ਵੇਂ ਨੋਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਬਰਾਉਨ ਮੈਡਲ, 2021 ਵਿੱਚ ਮਾਰਕਸ ਅਕੈਡਮੀ ਪਟਿਆਲਾ ਵਿਖੇ ਦੋ ਸਿਲਵਰ ਮੈਡਲ, ਪੰਜਾਬ ਵਿਚੋਂ ਤਿੰਨ ਮੈਡਲ ਅਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵਿਚੋਂ ਸੱਤ ਗੋਲਡ ਮੈਡਲ, ਐਸ.ਏ.ਐਸ ਨਗਰ ਮੁਹਾਲੀ ਵਿੱਚ ਹੋਏ ਜੂਨੀਅਰ ਵੋਮੈਨ ਇੰਡੀਵਿਜ਼ੀਊਲ ਵਿੱਚ ਸਿਲਵਰ ਮੈਡਲ, ਸਿਰਸਾ ਵਿਖੇ 2020 ਸੀ.ਓ.ਸੀ.ਐ.ਆਰ ਵਿਚੋਂ ਜਿੱਤ ਪ੍ਰਾਪਤ ਕੀਤੀ, ਐਨ ਆਰ ਏ ਆਈ ਸੰਗਰੂਰ ਵਿੱਚ ਸੱਤ ਗੋਲਡ ਮੈਡਲ ਜਿੱਤੇ ਅਤੇ ਪਿੱਛਲੇ ਤਿੰਨ ਸਾਲਾਂ ਤੋਂ ਸੋ ਤੋਂ ਵੱਧ ਮੈਡਲ ਜਿੱਤ ਚੁੱਕੀ ਹੈ।ਸਾਨੂੰ ਆਪਣੀ ਬੇਟੀ ‘ਤੇ ਬਹੁਤ ਮਾਣ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਬੇਟੀਆਂ ਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਪ੍ਰਾਚੀਨ ਹਨੂੰਮਾਨ ਮੰਦਿਰ ਮੰਡੀ ਗਲੀ ਦੇ ਮੁੱਖ ਪ੍ਰਬੰਧਕ ਪੰਕਜ਼ ਬਾਵਾ ਨੇ ਬੇਟੀ ਪ੍ਰਾਂਜਲੀ ਦੇ ਪਰਿਵਾਰ ਦੇ ਮੈਬਰਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਸ ਬੇਟੀ ਨੇ ਸਾਡੇ ਸੰਗਰੂਰ ਦਾ ਨਾਮ ਪੂਰੇ ਵਰਲਡ ਵਿੱਚ ਰੋਸ਼ਨ ਕੀਤਾ ਹੈ।ਅਜਿਹੀਆਂ ਬੱਚੀਆਂ ਘਰ ਘਰ ਪੈਦਾ ਹੋਣੀਆਂ ਚਾਹੀਦੀਆਂ ਹਨ।
ਇਸ ਮੌਕੇ ਮਨਪ੍ਰੀਤ ਕੌਰ, ਕਰਮਜੀਤ ਕੌਰ, ਭਾਵੇ ਬਾਂਸਲ, ਸੂਰਜ ਭਾਨ ਬਾਂਸਲ, ਚਤੁਰ ਭੁਜ ਗੋਇਲ, ਰਾਜ ਗੋਇਲ, ਚੰਚਲ ਕੁਮਾਰ ਗੋਇਲ ਅਤੇ ਸੀਮਾ ਗੋਇਲ ਹਾਜ਼ਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media