ਅੰਮ੍ਰਿਤਸਰ, 25, ਜੁਲਾਈ (ਸੁਖਬੀਰ ਸਿੰਘ) – ਸੀ.ਈ.ਓ ਸਮਾਰਟ ਸਿਟੀ ਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਉਚੇਚੇ ਤੌਰ ‘ਤੇ ਐਲਾਨ ਕੀਤਾ ਹੈ ਕਿ 2013 ਤੋਂ ਬਾਅਦ
ਅੰਮ੍ਰਿਤਸਰ ਤੋਂ ਬਾਹਰਲੇ ਕਸਬਿਆਂ ਦੇ ਅਡਰੈਸ ‘ਤੇੇ ਰਜਿਸਟਰਡ ਕਰਵਾ ਕੇ ਨਜਾਇਜ਼ ਤੌਰ ‘ਤੇ ਡੀਜ਼ਲ ਆਟੋ ਚਲਾ ਰਹੇ ਚਾਲਕਾਂ ਲਈ ਈ-ਆਟੋ ਹਾਸਲ ਕਰਨ ਦਾ ਸੁਨਿਹਰੀ ਮੌਕਾ ਹੈ।“ਰਾਹੀ ਈ-ਆਟੋ ਸਕੀਮ” ਤਹਿਤ ਇਹ ਆਟੋ ਚਾਲਕ 1.40 ਲੱਖ ਸਬਸਿਡੀ ਦੇ ਨਾਲ ਇੱਕ ਸਸਤਾ, ਟਿਕਾਊ ਅਤੇ ਰਿਆਇਤੀ ਈ-ਆਟੋ ਅੰਮ੍ਰਿਤਸਰ ਸ਼ਹਿਰ ਵਿੱਚ ਕਾਨੂੰਨੀ ਤੌਰ ‘ਤੇ ਬਿਨ੍ਹਾਂ ਕਿਸੇ ਰੋਕ-ਟੋਕ ‘ਤੇ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾ ਸਕਦੇ ਹਨ।ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਅਣ-ਅਧਿਕਾਰਤ ਅਤੇ ਨਜਾਇਜ਼ ਤੌਰ ‘ਤੇ ਚੱਲ ਰਹੇ ਅਜਿਹੇ ਆਟੋਆਂ ਦੇ ਲਈ ਕਾਰਵਾਈਆਂ ਕੀਤੀਆਂ ਜਾਣੀਆਂ ਹਨ।ਇਸ ਲਈ ਇਨ੍ਹਾਂ ਕਾਰਵਾਈਆਂ ਤੋਂ ਬਚਾਓ ਲਈ 15 ਸਾਲ ਪੁਰਾਣੇ ਡੀਜ਼ਲ ਆਟੋ ਦੇ ਨਾਲ-ਨਾਲ 2013 ਤੋਂ ਬਾਅਦ ਅੰਮ੍ਰਿਤਸਰ ਤੋਂ ਬਾਹਰ ਕਸਬਿਆਂ ਦਾ ਅਡਰੈਸ ਦੇ ਕੇ ਰਜਿਸਟਰਡ ਕਰਵਾ ਕੇ ਨਜਾਇਜ਼ ਤੌਰ ‘ਤੇ ਚੱਲ ਰਹੇ ਡੀਜ਼ਲ ਆਟੋ ਚਾਲਕ ਇਸ ਸਕੀਮ ਦਾ ਭਰਪੂਰ ਲਾਭ ਉਠਾ ਸਕਦੇ ਹਨ।ਜਿਸ ਲਈ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਧੀਨ ਰਾਹੀ ਟੀਮ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media