Sunday, October 4, 2026

ਟਾਟਾ ਸਟਾਰਬਕਸ ਪ੍ਰਾ. ਲਿਮ. ਵਿਖੇ ਸੁਪਰਵਾਈਜਰ ਤੇ ਬਰੀਸਤਾ ਦੀ ਭਰਤੀ ਲਈ 25 ਪ੍ਰਾਰਥੀ ਹੋਏ ਸ਼ਾਰਟਲਿਸਟ

ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜ਼ਗਾਰ ਦਫਤਰ ਪਠਾਨਕੋਟ ਵਲੋਂ ਡੀ.ਬੀ.ਈ.ਈ ਪਠਾਨਕੋਟ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ।ਜਿਲ੍ਹਾ ਰੋਜਗਾਰ ਅਫਸਰ ਰਮਨ ਨੇ ਦੱਸਿਆ ਕਿ ਟਾਟਾ ਸਟਾਰਬਕਸ ਪ੍ਰਾ. ਲਿਮ. ਕੰਪਨੀ ਵਲੋਂ ਸੁਪਰਵਾਈਜਰ ਅਤੇ ਬਰੀਸਤਾ ਦੀਆਂ ਅਸਾਮੀਆਂ ਲਈ ਇੰਟਰਵਿਊ ਕੀਤੀ ਗਈ।ਜਿਸ ਵਿੱਚ 57 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਇੰਟਰਵਿਊ ਉਪਰੰਤ 25 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ।ਉਹਨਾਂ ਕਿਹਾ ਕਿ ਇਸ ਅਸਾਮੀ ਲਈ ਲੜਕੇ ਅਤੇ ਲੜਕੀਆ ਦੋਨਾਂ ਦੀ ਪਾਰਟ ਟਾਈਮ ਤੇ ਫੁੱਲ ਟਾਈਮ ਜ਼ਾਬ ਲਈ ਚੋਣ ਕੀਤੀ ਗਈ। ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ ਪਾਰਟ ਟਾਈਮ ਜ਼ਾਬ ਲਈ 7000/- ਰੁਪਏ ਅਤੇ ਫੁੱਲ ਟਾਈਮ ਜ਼ਾਬ ਲਈ 10000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।
ਰੁਜ਼ਗਾਰ ਅਫਸਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਦਫਤਰ ਵਲੋਂ ਹਰ ਮਹੀਨੇ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਬੇਰੁਜ਼ਗਾਰ ਪ੍ਰਾਰਥੀਆ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।

 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …