ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਸੀ-ਪਾਈਟ ਕੈਂਪ ਰਣੀਕੇ ਦੇ ਅਧਿਕਾਰੀ ਆਨਰੇਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ ਕਿ ਜਿਨ੍ਹਾਂ ਅੰਮ੍ਰਿਤਸਰ ਦੇ
ਯੁਵਕਾਂ ਦਾ ਅਗਨੀਵੀਰ ਦੀ ਫੌਜ ਦੀ ਭਰਤੀ ਲਈ ਲਿਖਤੀ ਪੇਪਰ ਅਪਰੈਲ 2023 ਵਿੱਚ ਹੋਇਆ ਸੀ।ਇਸ ਦਾ ਨਤੀਜ਼ਾ 21 ਮਈ 2023 ਨੂੰ ਆਇਆ ਸੀ।ਲਿਖਤੀ ਪੇਪਰ ਵਿਚੋਂ ਪਾਸ ਹੋਏ ਯੁਵਕਾਂ ਲਈ ਪੰਜਾਬ ਸਰਕਾਰ ਦੇ ਸੀ-ਪਾਈਟ ਕੈਂਪ ਰਣੀਕੇ ਅੰਮ੍ਰਿਤਸਰ ਵਿਖੇ ਫਿਜ਼ੀਕਲ ਟੈਸਟ ਦੀ ਤਿਆਰੀ 01 ਅਗਸਤ 2023 ਨੂੰ ਸ਼ੁਰੂ ਹੋ ਰਹੀ ਹੈ।ਚਾਹਵਾਨ ਨੌਜਵਾਨ ਫਿਜ਼ੀਕਲ ਟੈਸਟ ਦੀ ਸਿਖਲਾਈ ਲਈ ਜਰੂਰੀ ਦਸਤਾਵੇਜ਼ ਦੀਆ ਫੋਟੋ ਕਾਪੀਆਂ ਜਿਵੇਂ ਰੋਲ ਨੰਬਰ ਦੀ ਸਲਿਪ, ਆਰ.ਸੀ ਦੀ ਕਾਪੀ, ਆਧਾਰ ਕਾਰਡ, ਦਸਵੀ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਰਿਪੋਰਟ ਕਰ ਸਕਦੇ ਹਨ।ਉਨਾਂ ਦੱਸਿਆ ਕਿ ਟਰੇਨਿੰਗ ਦੌਰਾਨ ਰਿਹਾਇਸ਼ ਅਤੇ ਖਾਣਾ ਬਿਲਕੁੱੱਲ ਮੁਫਤ ਦਿੱਤਾ ਜਾਵੇਗਾ।ਉਨਾਂ ਦੱਸਿਆ ਹੈ ਕਿ ਸੀ.ਆਰ.ਪੀ.ਐਫ, ਬੀ.ਐਸ.ਐਫ ਅਤੇ ਪੰਜਾਬ ਪੁਲਿਸ ਚਾਹਵਾਨ ਨੌਜਵਾਨ ਵੀ ਸਪੰਰਕ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਚਾਹਵਾਨ ਯੁਵਕ ਮੁਬਾਇਲ ਨੰਬਰ 9876030372 ਅਤੇ 7009317626 ‘ਤੇ ਜਾਂ ਸੀ-ਪਾਈਟ ਕੈਂਪ ਰਣੀਕੇ ਅੰਮ੍ਰਿਤਸਰ ਵਿਖੇ ਆ ਸਕਦੇ ਹਨ।
Check Also
ਜਥੇਦਾਰ ਦਲਬੀਰ ਸਿੰਘ ਨਮਿਤ ਸਰਧਾਂਜਲੀ ਸਮਾਰੋਹ ਦਾ ਆਯੋਜਨ
ਅੰਮ੍ਰਿਤਸਰ, 27 ਜੂਨ (ਦੀਪ ਦਵਿੰਦਰ ਸਿੰਘ) – ਨਾਮਵਰ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ …
Punjab Post Daily Online Newspaper & Print Media