Thursday, March 12, 2026

ਲ਼ਾਇਨਜ਼ ਕਲੱਬ ਸੰਗਰੂਰ ਗ੍ਰੇਟਰ ਦਾ ਸਥਾਪਨਾ ਸਮਾਗਮ ਕਰਵਾਇਆ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਦੀ ਜਨਰਲ ਬਾਡੀ ਮੀਟਿੰਗ-ਕਮ-ਸਥਾਪਨਾ ਸਮਾਗਮ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ।ਸਥਾਪਨਾ ਸਮਾਰੋਹ ਵਿੱਚ ਐਮ.ਜੇ.ਐਫ ਲਾਇਨ ਜੀ.ਐਸ ਕਾਲੜਾ ਜਿਲ੍ਹਾ ਗਵਰਨਰ, ਐਮ.ਜੇ.ਐਫ ਲਾਇਨ ਅਮ੍ਰਿਤਪਾਲ ਸਿੰਘ ਜੰਡੂ ਵੀ.ਡੀ.ਜੀ-2, ਐਮ.ਜੇ.ਐਫ ਲਾਇਨ ਡਾ. ਵੀਨਸ ਜ਼ਿੰਦਲ ਡੀ.ਸੀ.ਐਸ, ਐਮ.ਜੇ.ਐਫ ਲਾਇਨ ਸੰਜੀਵ ਸੂਦ ਜਿਲ੍ਹਾ ਪ੍ਰਸ਼ਾਸ਼ਕ ਅਤੇ ਜ਼ੋਨ ਚੇਅਰਪਰਸਨ ਲਾਇਨ ਰਾਜ ਕੁਮਾਰ ਸਿੰਘ ਨੇ ਸ਼ਿਰਕਤ ਕੀਤੀ।ਮਾਸਟਰ ਆਫ ਸੈਰੇਮਨੀ ਲਾਇਨ ਚਮਨ ਸਡਾਨਾ ਅਤੇ ਲਾਇਨ ਪਵਨ ਕੁਮਾਰ ਗੁਪਤਾ ਨੇ ਪੂਰੇ ਪ੍ਰੋਗਰਾਮ ਦਾ ਬਾਖੂਬੀ ਸੰਚਾਲਨ ਕੀਤਾ।ਸਮਾਗਮ ਵਿੱਚ ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਦੇ ਪ੍ਰਧਾਨ ਵਜੋਂ ਲਾਇਨ ਇੰਜੀ. ਸੁਖਮਿੰਦਰ ਸਿੰਘ ਭੱਠਲ ਨੂੰ ਸਹੁੰ ਚੁੱਕਾਈ ਗਈ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਨੂੰ ਵੀ ਸਹੁੰ ਚੁੱਕਾਈ ਗਈ ਅਤੇ ਸਥਾਪਨਾ ਦੀ ਰਸਮ ਐਮ.ਜੇ.ਐਫ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਨੇ ਨਿਭਾਈ।ਲਾਇਨ ਜੀ.ਐਸ ਕਾਲੜਾ ਨੇ ਲਾਇਨ ਵਿਨੋਦ ਮਾਘਨ ਨੂੰ ਇੰਟਰਨੈਸ਼ਨਲ ਪ੍ਰਸੰਸਾ ਸਰਟੀਫਿਕੇਟ ਦਿੱਤਾ, ਜਿਨ੍ਹਾਂ ਨੇ ਅੱਖਾਂ ਦੇ ਆਪ੍ਰੇਸ਼ਨ ਕੈਂਪ ਦੇ ਆਯੋਜਨ ਲਈ ਕਲੱਬ ਦੀ ਸਭ ਤੋਂ ਵੱਧ ਮਾਲੀ ਮਦਦ ਕੀਤੀ ਅਤੇ ਲਾਇਨ ਦੀਪਕ ਗਰਗ ਨੂੰ ਟੂਰ ਲਈ ਕਲੱਬ ਦੀ ਵਿੱਤੀ ਮਦਦ ਲਈ ਮਲਟੀਪਲ ਡਿਸਟ੍ਰਿਕਟ ਪ੍ਰਸੰਸਾ ਸਰਟੀਫਿਕੇਟ ਦਿੱਤਾ।ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਕੀਤੇ ਮਾਨਵਤਾ ਦੇ ਕੰਮਾਂ ਸਦਕਾ 6 ਨਵੇਂ ਮੈਂਬਰ ਸ਼ਾਮਿਲ ਹੋਏ ਅਤੇ ਇਨ੍ਹਾਂ ਮੈਂਬਰਾਂ ਦੀ ਸ਼ਮੂਲੀਅਤ ਲਾਇਨ ਡਾ: ਵਿਨੈ ਜ਼ਿੰਦਲ ਡੀ.ਸੀ.ਐਸ ਦੁਆਰਾ ਕਰਵਾਈ ਗਈ।
ਇਸ ਮੌਕੇ ਲੀਓ ਭਵਨਜੀਤ ਕੌਰ ਨੇ ਡਾਂਸ ਆਈਟਮ ਪੇਸ਼ ਕਰਕੇ ਸਮੂਹ ਲਾਈਨ ਮੈਂਬਰਾਂ ਦਾ ਮਨ ਜਿੱਤ ਲਿਆ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …