Saturday, October 24, 2026

ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਦੀ ਮੁੱਖ ਅਧਿਆਪਕਾ ਦੀ ਅਹਿਮਦਾਬਾਦ ਵਿਖੇ ਵਿਸ਼ੇਸ਼ ਟ੍ਰੇਨਿੰਗ ਲਈ ਹੋਈ ਚੋਣ

ਬਠਿੰਡਾ, 30 ਜੁਲਾਈ (ਪੱਤਰ ਪ੍ਰੇਰਕ) – ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ (ਬਠਿੰਡਾ) ਦੀ ਮੁੱਖ ਅਧਿਆਪਕਾ ਸ੍ਰੀਮਤੀ ਲਵਲੀਨ ਰਾਣੀ ਦੀ ਚੋਣ ਅਹਿਮਦਾਬਾਦ ਵਿਖੇ ਹੋਣ ਵਾਲੀ ਵਿਸ਼ੇਸ਼ ਟ੍ਰੇਨਿੰਗ ਲਈ ਪੰਜਾਬ ਭਰ ਦੇ ਚੁਣੀਦਾ 50 ਮੁੱਖ ਅਧਿਆਪਕਾਂ ਵਿੱਚ ਹੋਈ ਹੈ।ਮੀਡੀਆ ਇੰਚਾਰਜ਼ ਪਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਦੇ ਸਮੂਹ ਸਟਾਫ, ਐਸ.ਐਮ.ਸੀ ਦੇ ਮੈਂਬਰਾਂ ਅਤੇ ਬੱਚਿਆਂ ਵਿੱਚ ਇਸ ਮਾਣਮੱਤੀ ਪ੍ਰਾਪਤੀ ਲਈ ਖੁਸ਼ੀ ਦੀ ਲਹਿਰ ਹੈ। ਗ਼ੌਰਤਲਬ ਹੈ ਕਿ ਭਲਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੂਬੇ ਦੇ ਸਰਕਾਰੀ ਸਕੂਲਾਂ ਦੇ 50 ਸਕੂਲ ਮੁਖੀਆਂ ਨੂੰ ਟ੍ਰੇਨਿੰਗ ਲਈ ਰਵਾਨਾ ਕਰਨਗੇ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …