Wednesday, March 11, 2026

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ‘ਚ ਕਰਵਾਏ ਗਏ ਵਿਭਾਗੀ ਖੇਡ ਮੁਕਾਬਲੇ

ਭੀਖੀ, 30 ਜੁਲਾਈ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿੱਚ ਮਾਨਸਾ ਵਿਭਾਗ ਦੇ ਚੈਂਸ, ਬੈਡਮਿੰਟਨ ਅਤੇ ਸਕੇਟਿੰਗ ਦੇ ਟੂਰਨਾਮੈਂਟ ਕਰਵਾਏ ਗਏ।ਜਿੰਨਾਂ ਵਿੱਚ ਮਾਨਸਾ ਵਿਭਾਗ ਦੇ 9 ਸਕੂਲਾਂ ਤੋਂ 140 ਵਿਦਿਆਰਥੀਆਂ ਨੇ ਭਾਗ ਲਿਆ।ਟੂਰਨਾਮੈਂਟ ਦਾ ਉਦਘਾਟਨ ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਨੇ ਕੀਤਾ।ਸਕੇਟਿੰਗ ਅੰਡਰ-14 ਮੁੰਡੇ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਨੇ ਪਹਿਲਾ, ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-14 ਕੁੜੀਆਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਨੇ ਪਹਿਲਾ, ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-17 ਮੁੰਡੇ ਵਿਚੋਂ ਸ. ਚੇਤਨ ਸਿੰਘ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਪਹਿਲਾ ਸਥਾਨ ਅਤੇ ਅੰਡਰ-17 ਕੜੀਆਂ ਵਿਚੋਂ ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਅੰਡਰ-19 ਮੁੰਡੇ ਵਿਚੋਂ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਨੇ ਪਹਿਲਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਚੈਸ ਅੰਡਰ-14 (ਮੁੰਡੇ) ਵਿੱਚੋਂ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਨੇ ਪਹਿਲਾ, ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਦੂਸਰਾ ਅਤੇ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-17 (ਮੁੰਡੇ) ਵਿਚੋਂ ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਪਹਿਲਾ, ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਨੇ ਦੂਸਰਾ ਅਤੇ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ, ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਕੁੜੀਆਂ) ਵਿਚੋਂ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਪਹਿਲਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਬੈਡਮਿੰਟਨ ਵਿੱਚ ਅੰਡਰ-14 ਕੁੜੀਆਂ ਵਿੱਚੋਂ ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਨੇ ਪਹਿਲਾ ਅਤੇ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-17 ਕੁੜੀਆਂ ਵਿੱਚੋਂ ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਨੇ ਪਹਿਲਾ ਅਤੇ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਦੂਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-19 ਕੁੜੀਆਂ ਵਿੱਚੋਂ ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਨੇ ਪਹਿਲਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-14 ਮੁੰਡੇ ਵਿੱਚੋਂ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ, ਮਾਨਸਾ ਨੇ ਪਹਿਲਾ ਅਤੇ ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਨੇ ਦੂਸਰਾ ਸਥਾਨ ਹਾਸਲ ਕੀਤਾ।ਅੰਡਰ-17 ਮੁੰਡੇ ਵਿੱਚੋਂ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ, ਮਾਨਸਾ ਨੇ ਪਹਿਲਾ, ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਨੇ ਦੂਸਰਾ ਅਤੇ ਸ. ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮੰਦਰ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-19 ਮੁੰਡੇ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਨੇ ਪਹਿਲਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਸਕੂਲ ਮੈਨਜਮੈਂਟ ਕਮੇਟੀ ਪ੍ਰਬੰਧਕ ਅੰਮ੍ਰਿਤ ਲਾਲ, ਵਾਇਸ ਪ੍ਰਧਾਨ ਪਰਸ਼ੋਤਮ ਮੱਤੀ ਅਤੇ ਨਗਰ ਪੰਚਾਇਤ ਭੀਖੀ ਵਲੋਂ ਰਾਮ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਵਧੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …