Monday, September 14, 2026

ਦੋ ਦਿਨਾਂ ਸਕੂਲ ਪੱਧਰੀ ਸਾਇੰਸ ਮੇਲਾ ਲਗਾਇਆ

ਭੀਖੀ, 4 ਅਗਸਤ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿਖੇ ਦੋ ਦਿਨਾਂ ਸਕੂਲ ਪੱਧਰੀ ਸਾਇੰਸ ਮੇਲਾ ਲਗਾਇਆ ਗਿਆ।ਇਹ ਮੇਲਾ ਮਹਾਨ ਰਸਾਇਣ ਵਿਗਿਆਨੀ ਅਤੇ ਉਦਮੀ ਅਧਿਆਪਕ ਹਰਫੁਲ ਚੰਦਰ ਰਾਉ ਨੂੰ ਸਮਰਪਿਤ ਕੀਤਾ ਗਿਆ।1 ਅਗਸਤ ਨੂੰ ਬੱਚਿਆਂ ਵਲੋ ਵੱਖ-ਵੱਖ ਤਰ੍ਹਾਂ ਦੇ ਸਾਇੰਸ ਅਤੇ ਮੈਥ ਨਾਲ ਸਬੰਧਿਤ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ।2 ਅਗਸਤ 2023 ਨੂੰ ਮੈਥ ਅਤੇ ਸਾਇੰਸ ਨਾਲ ਸਬੰਧਿਤ ਕੁਇਜ਼ ਮੁਕਾਬਲੇ ਕਰਵਾਏ ਗਏ।ਬੱਚਿਆਂ ਦਾ ਹੋਸਲਾ ਵਧਾਉਂਦੇ ਹੋਏ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਾਇੰਸ ਮੇਲਿਆਂ ਨਾਲ ਬੱਚਿਆਂ ਵਿੱਚ ਸਾਇੰਸ ਸਬੰਧੀ ਉਤਸ਼ਾਹ ਵਧਦਾ ਹੈ।ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਸਮੂਹ ਮੈਨੇਜਮੈਂਟ ਕਮੇਟੀ ਮੈਂਬਰਾਂ ਨੇ ਸਾਇੰਸ ਮੇਲੇ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …