Monday, September 21, 2026

ਸਰਕਾਰੀ ਸਕੂਲ ਕਿਲਾ ਭਰੀਆਂ ਦੇ ਵਿਦਿਆਰਥੀਆਂ ਨੇ ਪਾਸ ਕੀਤੀ ਪੀ.ਐਸ.ਟੀ.ਐਸ.ਈ ਪ੍ਰੀਖਿਆ

ਸੰਗਰੂਰ, 5 ਅਗਸਤ (ਜਗਸੀਰ ਲੌਂਗੋਵਾਲ) – ਸਰਕਾਰੀ ਸਕੂਲ ਕਿਲਾ ਭਰੀਆਂ ਦੇ ਵਿਦਿਆਰਥੀਆਂ ਦਿਕਸ਼ਮਪ੍ਰੀਤ ਕੌਰ, ਮਨਜੋਤ ਸਿੰਘ ਮਾਨ, ਜਮਾਤ ਅੱਠਵੀਂ ਵਲੋਂ ਪਿੱਛਲੇ ਦਿਨੀਂ ਪੀ.ਐਸ.ਟੀ.ਐਸ.ਈ ਦੀ ਪ੍ਰੀਖਿਆ ਪਾਸ ਕੀਤੀ ਗਈ।ਇਸ ਪ੍ਰੀਖਿਆ ਵਿਚੋਂ ਪਾਸ ਵਿਦਿਆਰਥੀ ਨੂੰ ਹਰ ਸਾਲ 2400/- ਰੁ. 12 ਜਮਾਤ ਤੱਕ 4 ਸਾਲਾਂ ਲਈ ਵਜ਼ੀਫ਼ਾ ਦਿੱਤਾ ਜਾਂਦਾ ਹੈ।ਜਿਕਰਯੋਗ ਹੈ ਕਿ ਸੈਸ਼ਨ 2022-23 ਦੇ ਦੌਰਾਨ ਹੀ ਦਸਵੀਂ ਜਮਾਤ ਦੇ ਵਿਦਿਆਰਥੀਆਂ ਮਹਿਕਪ੍ਰੀਤ ਕੌਰ, ਮਹਿਕਪ੍ਰੀਤ ਸਿੰਘ ਨੇ ਵੀ ਮੈਰੀਟੋਰੀਅਸ ਦੀ ਪ੍ਰੀਖਿਆ ਵੀ ਪਾਸ ਕੀਤੀ ਹੈ।ਇਹ ਸਮੂਹ ਸਟਾਫ਼ ਅਤੇ ਸਕੂਲ ਲਈ ਮਾਨ ਵਾਲੀ ਗੱਲ ਹੈ।ਸਵੇਰ ਦੀ ਸਭਾ ਵਿੱਚ ਮੁੱਖ ਅਧਿਆਪਕਾ ਸ੍ਰੀਮਤੀ ਪੰਕਜ ਗੁਪਤਾ ਨੇ ਵਿਦਿਆਰਥੀਆਂ ਨੁੰ ਮੈਰਿਟ ਵਿੱਚ ਆਉਣ ਲਈ ਪ੍ਰੇਰਿਆ।ਉਨਾਂ ਪੀ.ਐਸ.ਟੀ.ਐਸ.ਈ ਦੀ ਪ੍ਰੀਖਿਆ ਪਾਸ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਸ੍ਰੀਮਤੀ ਮੀਨਾ ਗਰਗ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਰੁਚੀ ਜਿੰਦਲ, ਸ੍ਰੀਮਤੀ ਪਿ੍ਸਕਾ, ਸ੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਸੁਖਵਿੰਦਰ ਕੌਰ ਡੀ.ਪੀ.ਈ, ਹਰਪ੍ਰੀਤ ਸਿੰਘ, ਜੀਵਨ ਸਿੰਘ, ਜਸਵਿੰਦਰ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …