
ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਅਤੇ ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੀਖਿਆਵਾਂ ’ਚ ਸ਼ਾਨਦਾਰ ਸਥਾਨ ਹਾਸਲ ਕਰ ਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ.ਐਸ.ਸੀ-ਬੀ.ਐਡ (4 ਸਾਲਾ ਇੰਟੈਗ੍ਰੇਟਿਡ) ਕੋਰਸ ਅਤੇ ਬੀ.ਐਡ-ਐਮ.ਐਡ (ਤਿੰਨ ਸਾਲਾ ਇੰਟੈਗੇਟਿਡ) ਕੋਰਸ ਦੇ ਨਤੀਜੇ ਐਲਾਨੇ ਗਏ, ਜਿਸ ਵਿੱਚ ਵਿਦਿਆਰਥਣਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬੀ.ਐਡ-ਐਮ.ਐਡ ਸਮੈਸਟਰ ਦੂਜਾ ਦੀ ਵਿਦਿਆਰਥਣ ਮਹਿਕਦੀਪ ਕੌਰ ਦੁਆਰਾ 79.5 ਪ੍ਰਤੀਸ਼ਤ ਅੰਕ ਲੈ ਕੇ ਯੂਨੀਵਰਸਿਟੀ ’ਚ ਦੂਜੀ ਪੁਜ਼ੀਸਨ ਹਾਸਲ ਕੀਤੀ ਗਈ, ਜਦੋਂ ਕਿ ਸੁਖਲੀਨ ਕੌਰ ਬੀ.ਐਡ-ਐਮ.ਐਡ ਭਾਗ ਤੀਜਾ ਦੀ ਵਿਦਿਆਰਥਣ ਨੇ 83.16 ਫੀਸਦੀ ਅੰਕ ਲੈ ਕੇ ’ਵਰਸਿਟੀ ’ਚ ਪਹਿਲਾ ਸਥਾਨ ਹਾਸਲ ਕੀਤਾ।ਬੀ.ਐਸ.ਸੀ-ਬੀ.ਐਡ ਸਮੈਸਟਰ 5ਵੇਂ ਦੀ ਵਿਦਿਆਰਥਣ ਅਕਾਂਕਸ਼ਾ ਰਾਣਾ ਨੇ 77.28 ਪ੍ਰਤੀਸ਼ਤ ਅੰਕ, ਪ੍ਰਤਿਭਾ ਕਸਰੀਜਾ ਨੇ 76.4% ਅਤੇ ਗੁਰਕੀਰਤ ਕੌਰ ਨੇ 75.2% ਅੰਕ ਲੈ ਕੇ ਯੂਨੀਵਰਸਿਟੀ ’ਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ।
ਖਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ ਨੇ ਦੱਸਿਆ ਕਿ ਬੀ ਕਾਮ ਸਮੈਸਟਰ 6ਵਾਂ ਦਾ ਨਤੀਜਾ 100% ਰਿਹਾ, ਤਕਰੀਬਨ ਸਾਰੇ ਵਿਦਿਆਰਥੀਆਂ ਨੇ 70% ਤੋ ਉੱਪਰ ਅੰਕ ਹਾਸਲ ਕੀਤੇ।ਕਾਲਜ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਯੂਨੀਵਰਸਿਟੀ ਇਮਤਿਹਾਨਾਂ ’ਚੋਂ 79.33% ਨੰਬਰ ਲੈ ਕੇ ਮੈਰਿਟ ’ਚ 39ਵਾਂ ਸਥਾਨ ਹਾਸਲ ਕੀਤਾ ਹੈ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media