Tuesday, August 25, 2026

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਮਨਾਇਆ ਤੀਜ਼ ਤਿਉਹਾਰ

ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਤੀਜ਼ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਵੀ ਅਗਾਜ਼ ਕੀਤਾ ਗਿਆ।ਜਿਸ ਦੌਰਾਨ ਸਟਾਫ਼ ਅਤੇ ਵਿਦਿਆਰਥੀਆਂ ਨੇ ਗੁਲਮੋਹਰ, ਆਂਵਲਾ, ਖਜ਼ੂਰ, ਸ਼ੀਹਸਾਮ ਅਤੇ ਬੋਗਨਵੇਲੀਆ ਦੇ ਤਕਰੀਬਨ 50 ਬੂਟੇ ਲਗਾਏ ਗਏ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਤਰੱਕੀ ਦੇ ਰਾਹ ’ਤੇ ਚੱਲਦਿਆਂ ਸੂਬੇ ਦੇ ਰਵਾਇਤੀ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਦੀ ਜ਼ਰੂਰਤ ’ਤੇ ਵਿਚਾਰ ਕੀਤਾ।ਉਨ੍ਹਾਂ ਨੇ ਮੌਨਸੂਨ ਦੇ ਮੌਸਮ ਦੌਰਾਨ ਰੁੱਖ ਲਗਾਉਣ ਅਤੇ ਤੀਜ਼ ਦੇ ਤਿਉਹਾਰ ਦੀ ਮਹੱਤਤਾ ’ਤੇ ਚਾਨਣਾ ਪਾਇਆ।ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕਰਦਿਆਂ ਉਨ੍ਹਾਂ ਅਜਿਹੇ ਸਮਾਗਮ ਕਰਵਾਉਣ ਦੀ ਲੋੜ ’ਤੇ ਚਰਚਾ ਕੀਤੀ।ਇਸ ਤੋਂ ਬਾਅਦ ਤੀਜ਼ ਤਿਉਹਾਰ ਢੋਲ ਦੀ ਥਾਪ ’ਤੇ ਰਵਾਇਤੀ ਨਾਚ ਅਤੇ ਖੀਰ ਮਾਲਪੂੜੇ ਦੇ ਸੁਆਦ ਵਿਚਕਾਰ ਮਨਾਇਆ ਗਿਆ।ਵਿਦਿਆਰਥਣਾਂ ਨੇ ਡਾਂਸ, ਗਿੱਧਾ ਅਤੇ ਭੰਗੜਾ ਪੇਸ਼ ਕੀਤਾ।ਬੀ.ਟੈਕ ਸੀ.ਐਸ.ਈ ਸਮੈਸਟਰ 7ਵੀਂ ਦੀ ਆਰਜ਼ੂ ਨੂੰ ‘ਸਾਵਣ-2023’ ਚੁਣਿਆ ਗਿਆ।
ਇਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …