Thursday, June 5, 2025
Breaking News

ਨਸ਼ੇ ਦੇ ਵਪਾਰੀ ਕਿਸੇ ਵੀ ਪਾਰਟੀ ਦੇ ਹੋਣ ਬਖਸ਼ੇ ਨਹੀਂ ਜਾਣਗੇ- ਜੌੜਾਮਾਜਰਾ

ਮੁਹੱਲਾ ਕਲੀਨਿਕਾਂ ਨੇ ਹੁਣ ਤੱਕ 40 ਲੱਖ ਮਰੀਜ਼ਾਂ ਦਾ ਕੀਤਾ ਇਲਾਜ਼ – ਸਿਹਤ ਮੰਤਰੀ

ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਅਦਾਕਾਰਾ ਤੇ ਗਾਇਕ ਸੋਨੀਆ ਮਾਨ ਵੱਲੋਂ ਮਾਈ ਭਾਗੋ ਚੈਰਿਟੀ ਸੰਸਥਾ ਦੇ ਸਹਿਯੋਗ ਨਾਲ ਰਾਜਾਸਾਂਸੀ ਦਾਣਾ ਮੰਡੀ ਵਿਖੇ ਲੋਕਾਂ ਦੀ ਸਿਹਤ ਅਤੇ ਜਾਗਰਕਤਾ ਸਬੰਧੀ ਲੋੜਾਂ ਦੀ ਪੂਰਤੀ ਲਈ ਲਗਾਏ ਗਏ ਗੁਰੂ ਰਾਮ ਦਾਸ ਜੀ ਕਿਸਾਨ ਮਜਦੂਰ ਸਿਹਤ ਮੇਲੇ ਨੂੰ ਸੰਬੋਧਨ ਕਰਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਸਰਕਾਰ ਦਾ ਸਟੈਂਡ ਸਪੱਸ਼ਟ ਕਰਦੇ ਕਿਹਾ ਕਿ ਪੰਜਾਬ ਵਿਚ ਨਸ਼ੇ ਵੇਚਣ ਵਾਲਾ ਦੋਸ਼ੀ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ, ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦਾ ਖਾਤਮਾ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ।ਉਨਾਂ ਅਦਾਕਾਰਾ ਸੋਨੀਆ ਮਾਨ ਵੱਲੋਂ ਸਿਹਤ ਤੇ ਜਾਗਰੂਕਤਾ ਲਈ ਲਗਾਏ ਗਏ ਇਸ ਮੇਲੇ ਦੀ ਸਿਫ਼ਤ ਕਰਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਨਸ਼ੇ ਦੇ ਖਾਤਮੇ ਲਈ ਸਰਕਾਰ ਦਾ ਸਾਥ ਦੇਣ ਤਾਂ ਇਹ ਕੰਮ ਸੰਭਵ ਹੋ ਸਕਦਾ ਹੈ।ਉਨਾਂ ਕਿਹਾ ਕਿ ਨਸ਼ਾ ਪੰਜਾਬ ਵਿਚ ਤਾਂ ਉਗਦਾ ਨਹੀਂ, ਇਹ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਸ਼ਰਾਰਤ ਹੈ, ਜਿਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਉਚ ਤਕਨੀਕ ਦਾ ਸਹਾਰਾ ਲੈਣਾ ਚਾਹੀਦਾ ਹੈ।ਉਨਾਂ ਕਿਹਾ ਕਿ ਅਸੀਂ ਨਸ਼ਾ ਪੀੜਤ ਨੌਜਵਾਨਾਂ ਦਾ ਇਲਾਜ਼ ਕਰਵਾ ਸਕਦੇ ਹਾਂ, ਉਨਾਂ ਨੂੰ ਕੰਮ ਸਿਖਾ ਕੇ ਕੰਮ ਉਤੇ ਲਗਾ ਸਕਦੇ ਹਾਂ, ਪਰ ਇਸ ਲਈ ਉਨਾਂ ਦੇ ਮਾਂ-ਬਾਪ ਨੂੰ ਖ਼ੁਦ ਅੱਗੇ ਆਉਣਾ ਪਵੇਗਾ।ਉਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਰਵਾਇਤੀ ਫਸਲਾਂ ਤੋਂ ਅੱਗੇ ਵੱਧ ਕੇ ਵਿਭੰਨਤਾ ਦੀ ਖੇਤੀ ਲਈ ਬਾਗਬਾਨੀ ਵੱਲ ਆਉਣ, ਜਿਸ ਨਾਲ ਆਮਦਨ ਵੀ ਵਧੇਗੀ ਤੇ ਉਨਾਂ ਦੇ ਧੀਆਂ-ਪੁੱਤਰਾਂ ਨੂੰ ਘਰ ਵਿਚ ਹੀ ਰੋਜ਼ਗਾਰ ਵੀ ਮਿਲੇਗਾ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਪੰਜਾਬ ਦੀ ਵਿਗੜ ਰਹੀ ਸਿਹਤ, ਆਬੋ-ਹਵਾ ਅਤੇ ਗੰਦਲੇ ਹੋ ਰਹੇ ਪਾਣੀ ਉਤੇ ਚਿੰਤਾ ਪ੍ਰਗਟ ਕਰਦੇ ਇੰਨਾ ਸਾਧਨਾਂ ਦੀ ਬਹਾਲੀ ਲਈ ਕੰਮ ਕਰ ਰਹੀਆਂ ਸੰਸਥਾਵਾਂ ਤੇ ਵਿਦੇਸ਼ੀ ਵੀਰਾਂ ਦਾ ਧੰਨਵਾਦ ਕੀਤਾ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੇ ਮੁਹੱਲਾ ਕਲੀਨਿਕਾਂ ਵਿੱਚ ਬੀਤੇ 7-8 ਮਹੀਨਿਆਂ ਦੌਰਾਨ 40 ਲੱਖ ਲੋਕਾਂ ਦਾ ਇਲਾਜ਼ ਕੀਤਾ ਜਾ ਚੁੱਕਾ ਹੈ।75 ਨਵੇਂ ਆਮਦ ਆਦਮੀ ਕਲੀਨਿਕ ਇਸੇ ਮਹੀਨੇ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਨਾਂ ਤੋਂ ਬਾਅਦ ਸਾਡੀ ਤਰਜ਼ੀਹ ਸਿਵਲ, ਕਮਿੳਨਟੀ ਤੇ ਮੈਡੀਕਲ ਕਾਲਜਾਂ ਦਾ ਸੁਧਾਰ ਕਰਨ ਦੀ ਹੈ।ਉਨਾਂ ਲੋਕਾਂ ਨੂੰ ਫੈਕਟਰੀ ਵਿੱਚ ਤਿਆਰ ਹੁੰਦੇ ਤੇ ਪਲਾਸਟਿਕ ਬੋਤਲਾਂ, ਲਿਫਾਫਿਆਂ ਵਿੱਚ ਵਿਕਦੇ ਖਾਣੇ ਛੱਡ ਕੇ ਕਿਸਾਨ ਵੱਲੋਂ ਪੈਦਾ ਕੀਤੇ ਤੇ ਕੁਦਰਤ ਵੱਲੋਂ ਬਖਸ਼ੇ ਖਾਣੇ ਖਾਣ ਦਾ ਸੱਦਾ ਦਿੰਦੇ ਕਿਹਾ ਕਿ ਜੋ ਵਿਅਕਤੀ ਕਿਸਾਨ ਵੱਲੋਂ ਉਗਾਏ ਤੇ ਘਰ ਵਿੱਚ ਬਣਾਏ ਖਾਣੇ ਦੀ ਵਰਤੋਂ ਕਰਦਾ ਹੈ, ਉਹ ਕਦੇ ਬਿਮਾਰ ਨਹੀਂ ਹੋ ਸਕਦਾ।
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨ ਦੀ ਆਮਦਨ ਵਧਾਉਣ ਲਈ ਯੋਗ ਉਪਰਾਲੇ ਕਰ ਰਹੀ ਹੈ, ਪਰ ਉਸ ਲਈ ਕਿਸਾਨਾਂ ਨੂੰ ਅੱਗੇ ਆਉਣਾ ਪਵੇਗਾ।ਉਨਾਂ ਕਿਹਾ ਕਿ ਕਣਕ-ਝੋਨਾ ਦੀਆਂ ਫਸਲਾਂ ਨੂੰ ਛੱਡ ਕੇ ਸਹਾਇਕ ਧੰਦੇ ਅਪਨਾਉ ਤਾਂ ਜੋ ਕੰਮ ਕਰਨ ਦਾ ਮੌਕਾ ਸਾਡੇ ਜਵਾਨਾਂ ਨੂੰ ਮਿਲੇ ਤੇ ਆਮਦਨ ਦੇ ਸਾਧਨ ਪੈਦਾ ਹੋਣ।ਉਨਾਂ ਕਿਹਾ ਕਿ ਚੰਗੀ ਸਿਹਤ ਲਈ ਰੋਜ਼ਾਨਾ ਇਕ ਘੰਟਾ ਕੰਮ ਕਰਨਾ ਜਾਂ ਇਕ ਘੰਟਾ ਕਸਰਤ, ਯੋਗਾ ਕਰਨਾ ਬੇਹੱਦ ਜਰੂਰੀ ਹੈ।ਕਿਸਾਨ ਇਕ ਘੰਟਾ ਰੋਜ਼ਾਨਾ ਆਪਣੇ ਘਰ ਵਿਚ ਕੰਮ ਕਰਕੇ ਕੋਈ ਨਾ ਕੋਈ ਨਵਾਂ ਰੋਜ਼ਗਾਰ ਦਾ ਵਸੀਲਾ ਪੈਦਾ ਕਰ ਸਕਦਾ ਹੈ।
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਉਨਾਂ ਦੀ ਸੰਸਥਾ ਸਨ ਫਾਊਡੇਸ਼ਨ ਵੱਲੋਂ ਹੁਨਰ ਵਿਕਾਸ ਤੇ ਰੋਜ਼ਗਾਰ ਪ੍ਰਾਪਤੀ ਲਈ ਕੀਤੇ ਜਾ ਰਹੇ ਵਸੀਲਿਆਂ ਦਾ ਜਿਕਰ ਕਰਦੇ ਐਲਾਨ ਕੀਤਾ ਕਿ ਉਹ ਪੰਜਾਬ ਵਿਚ 20 ਨਵੇਂ ਸਕਿਲ ਡਿਵਲਪਮੈਂਟ ਸੈਂਟਰ ਸ਼ੁਰੂ ਕਰਕੇ ਹਰੇਕ ਨੌਜਵਾਨ ਨੂੰ ਕੰਮ ਕਰਨ ਦਾ ਹੁਨਰ ਸਿਖਾਉਣਗੇ।
ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅਦਾਕਾਰ ਸੋਨੀਆ ਮਾਨ ਵੱਲੋਂ ਸਿਹਤ ਮੇਲੇ ਦੀ ਇਸ ਕੀਤੀ ਸਫਲ ਕੋਸ਼ਿਸ਼ ਦੀ ਸਰਾਹਨਾ ਕਰਦੇ ਕਿਹਾ ਕਿ ਜਿਸ ਤਰਾਂ ਸੋਨੀਆ ਮਾਨ ਨੇ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤਾ ਹੈ, ਜੇਕਰ ਇਸ ਤਰਾਂ ਸਾਰੀਆਂ ਪੰਚਾਇਤਾਂ ਤੇ ਪਿੰਡਾਂ ਦੇ ਮੋਹਤਬਰ ਸਾਡਾ ਸਾਥ ਦੇਣ ਤਾਂ ਅਸੀਂ ਦਿਨਾਂ ਵਿਚ ਆਪਣੇ ਜਿਲ੍ਹੇ ਨੂੰ ਨਸ਼ੇ ਤੋਂ ਮੁਕਤ ਕਰ ਸਕਦੇ ਹਾਂ।ਵਰਲਡ ਕੈਂਸਰ ਕੇਅਰ ਦੇ ਮੁਖੀ ਕੁਲਵੰਤ ਧਾਲੀਵਾਲ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜਿਕਰ ਕਰਦੇ ਐਲਾਨ ਕੀਤਾ ਕਿ ਅਸੀਂ ਅਗਲੇ ਕੁੱਝ ਦਿਨਾਂ ਤੱਕ ਅੱਖਾਂ ਦੀ ਜਾਂਚ ਤੇ ਇਲਾਜ ਲਈ ਪੰਜਾਬ ਭਰ ਵਿਚ ਜਾਂਚ ਕੈਂਪ ਲਗਾ ਕੇ ਇਕ ਲੱਖ ਲੋੜਵੰਦ ਵਿਅਕਤੀਆਂ ਨੂੰ ਐਨਕਾਂ ਲਗਾਉਣ ਜਾ ਰਹੇ ਹਾਂ।ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਫਿਲਮ ਨਿਰਦੇਸ਼ਕ ਅਮਿਤੋਜ਼ ਮਾਨ, ਅਦਾਕਾਰਾ ਸੋਨੀਆ ਮਾਨ, ਉਮੇਂਦਰ ਦੱਤ ਨੇ ਵੀ ਸੰਬੋਧਨ ਕੀਤਾ।ਵੱਖ-ਵੱਖ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਗਈ। ਪੈਨਸ਼ਨ ਤੇ ਅਪੰਗਤਾ ਦੇ ਸਰਟੀਫਿਕੇਟ ਜਾਰੀ ਕੀਤੇ ਗਏ।

 

 

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …