Sunday, September 20, 2026

ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਬਣਾਈ ਜਾਵੇਗੀ ਵਿਸ਼ੇਸ਼ ਟੀਮ – ਡਿਪਟੀ ਕਮਿਸ਼ਨਰ

ਕਿਹਾ ਫੋਨ ਨੰਬਰ 112 ਅਤੇ 1098 ‘ਤੇ ਕੀਤਾ ਜਾਵੇ ਸੰਪਰਕ

ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜਿਲ੍ਹਾ ਟਾਸਕ ਫੋਰਸ ਨਾਲ ਮੀਟਿੰਗ ਕਰਦੇ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਲਗਾਤਾਰ ਵੱਧ ਰਹੀ ਭਿਖਾਰੀਆਂ ਗਿਣਤੀ ਨੂੰ ਰੋਕਣ ਲਈ ਤੁਰੰਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾਵੇ ਅਤੇ ਭਿੱਖਿਆ ਵਿੱਚ ਲੱਗੇ ਬੱਚਿਆਂ ਦਾ ਇਕ ਸਰਵੇ ਕਰਵਾ ਕੇ ਇਹ ਪਤਾ ਲਗਵਾਇਆ ਜਾਵੇ ਕਿ ਇਨਾਂ ਬੱਚਿਆਂ ਵਿਚੋਂ ਕਿੰਨੇ ਬੱਚੇ ਪਰਿਵਾਰਾਂ ਦੇ ਨਾਲ ਰਹਿੰਦੇ ਹਨ ਅਤੇ ਕਿੰਨੇ ਬੱਚੇ ਪਰਿਵਾਰਾਂ ਤੋਂ ਬਿਨਾਂ ਰਹਿੰਦੇ ਹਨ।
ਉਨਾਂ ਸ਼ਹਿਰ ਵਿੱਚ ਬੱਚਿਆਂ ਦੁਆਰਾ ਭੀਖ ਮੰਗਣ ਦੀ ਵੱਧ ਰਹੀ ਤਾਦਾਦ ਨੂੰ ਰੋਕਣ ਲਈ ਠੋਕ ਕਦਮ ਚੁੱਕਣ ਦੇ ਆਦੇਸ਼ ਦਿੱਤੇ।ਜਿਲ੍ਹੇ ਵਿਚ ਬਾਲ ਭਿੱਖਿਆ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇ ਤਾਂ ਜੋ ਲੋਕ ਵੀ ਇਸ ਕੰਮ ਵਿਚ ਸਰਕਾਰ ਦਾ ਸਾਥ ਦੇਣ।ਕਿਹਾ ਕਿ ਇਸ ਲਈ ਪੋਸਟਰ, ਫਲੈਕਸ, ਬੈਨਰਜ਼, ਹੋਰਡਿੰਗਜ਼ ਆਦਿ ਲਗਾਏ ਜਾਣ ਅਤੇ ਬਾਲ ਭਿੱਖਿਆ ਨੂੰ ਰੋਕਣ ਲਈ ਮਾਰੇ ਗਏ ਛਾਪੇ ਦੌਰਾਨ ਭੀਖ ਤੋਂ ਹਟਾਏ ਗਏ ਬੱਚਿਆਂ ਨੂੰ ਸਕੂਲਾਂ ਨਾਲ ਜੋੜਿਆ ਜਾਵੇ ਅਤੇ ਦੂਜੇ ਰਾਜਾਂ ਨਾਲ ਸਬੰਧਤ ਬੱਚਿਆਂ ਨੂੰ ਉਨਾਂ ਦੇ ਪਿੱਤਰੀ ਰਾਜ ਵਿੱਚ ਭੇਜਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਾਲ ਭਿੱਖਿਆ ਨੂੰ ਰੋਕਣ ਵਾਸਤੇ ਅਗੇ ਆਉਣ ਅਤੇ ਅਜਿਹੇ ਬੱਚਿਆਂ ਨੂੰ ਪੈਸੇ ਨਾ ਦੇ ਕੇ ਉਨਾਂ ਦੀਆਂ ਜ਼ਰੂਰਤ ਦੀਆਂ ਵਸਤੂਆਂ ਦਿੱਤੀਆਂ ਜਾਣ।ਇਨਾਂ ਬੱਚਿਆਂ ਸਬੰਧੀ ਸੂਚਨਾ ਦੇਣ ਲਈ ਚਾਈਲਡ ਹੈਲਪਲਾਈਨ ਨੰਬਰ 112 ਅਤੇ 1098 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੀਟਿੰਗ ਵਿੱਚ ਸ੍ਰੀਮਤੀ ਕੁਲਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫ਼ਸਰ, ਸ੍ਰੀਮਤੀ ਯੋਗੇਸ਼ ਕੁਮਾਰੀ ਬਾਲ ਸੁਰੱਖਿਆ ਅਫ਼ਸਰ, ਅਸੀਸਇੰਦਰ ਸਿੰਘ ਸੈਕਟਰੀ ਰੈਡ ਕਰਾਸ ਸੁਸਾਇਟੀ, ਬਲਦੇਵ ਸਿੰਘ ਚੇਅਰਪਰਸਨ ਬਾਲ ਭਲਾਈ ਕਮੇਟੀ, ਰਾਜੇਸ਼ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ, ਸੁਖਵਿੰਦਰ ਸਿੰਘ ਏ.ਐਸ.ਆਈ ਪੁਲਿਸ ਵਿਭਾਗ, ਡਾ. ਨਵਦੀਪ ਕੌਰ ਸਿਹਤ ਵਿਭਾਗ, ਪਰਮਿੰਦਰ ਸਿੰਘ ਕਿਰਤ ਵਿਭਾਗ, ਵਿਕਰਮਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਉਦਮ ਬਿਓਰੋ, ਪਵਨ ਕੋਰਆਰਡੀਨੇਟਰ ਚਾਈਲਡ ਲਾਈਨ ਦੇ ਮੈਂਬਰ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …