ਸੰਗਰੂਰ, 30 ਅਗਸਤ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਹੁਕਮਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਬੀਰ ਕਲਾਂ ਵਿਖੇ ਇੰਚਾਰਜ਼
ਹਰਕੇਵਲ ਸਿੰਘ, ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਚੰਦਰਯਾਨ-3 ਦੀ ਸਫਲਤਾ ਪੂਰਵਕ ਲੋਡਿੰਗ ਲਈ ਇਸਰੋ ਨੂੰ ਸ਼਼ੁਭਕਾਮਨਾਵਾਂ ਭੇਜਣ ਸਬੰਧੀ ਕਰਵਾਏ ਗਏ ਪੋਸਟਰ ਮੁਕਾਬਲੇ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।ਕੁਇੱਜ਼ ਮੁਕਾਬਲੇ ਤੇ ਪੇਟਿੰਗ ਮੁਕਾਬਲੇ ਦੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਵਿਦਿਆਰਥੀਆਂ ਨੂੰ ਚੰਦਰਯਾਨ-3 ਦੀ ਮੁੱਢਲੀ ਜਾਣਕਾਰੀ ਵੀ ਦਿੱਤੀ ਗਈ।ਉਨਾਂ ਕਿਹਾ ਕਿ ਚੰਦਰਮਾ ‘ਤੇ ਭਾਰਤ ਦੇ ਚੰਦਰਯਾਨ-3 ਦਾ ਉਤਰਨਾ ਇੱਕ ਯਾਦਗਾਰੀ ਮੌਕਾ ਹੈ, ਜੋ ਵਿਦਿਆਰਥੀਆਂ ਦੇ ਮਨਾਂ `ਚ ਉਤਸੁਕਤਾ ਵਧਾਉਣ ਦੇ ਨਾਲ ਨਾਲ ਖੋਜ਼ ਕਰਨ ਦਾ ਜਨੂੰਨ ਪੈਦਾ ਕਰੇਗਾ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media