ਸੰਗਰੂਰ, 30 ਅਗਸਤ (ਜਗਸੀਰ ਲੌਂਗੋਵਾਲ)- ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ।
ਸਰਕਾਰੀ ਹਾਈ ਸਕੂਲ ਛਾਜਲੀ ਵਿਖੇ ਹੋਏ ਜੋਨ ਪੱਧਰੀ ਕੱਡਬੀ ਮੁਕਾਬਲੇ ਵਿੱਚ ਅਕੈਡਮਿਕ ਵਰਲਡ ਸਕੂਲ ਖੋਖਰ ਦੀ ਟੀਮ ਨੇ ਤਿੰਨੇ ਮੈਚ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਟੀਮ ਦੇ ਸਾਰੇ ਵਿਦਿਆਰਥੀਆ ਧਰਮਪ੍ਰੀਤ, ਹਰਸ਼ਦੀਪ, ਮਨਦੀਪ, ਰਮਨਪ੍ਰੀਤ, ਅਰਸ਼ਬੀਰ, ਅਰਮਾਨਦੀਪ, ਮਨਪ੍ਰੀਤ, ਬੂਟਾ, ਗੁਰਦੀਪ, ਹਰਸ਼ਦੀਪ, ਖੁਸ਼ਪ੍ਰੀਤ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ।ਜਿਸ ਦੇ ਸਦਕੇ ਓਹਨਾਂ ਦੀ ਟੀਮ ਨੇ ਮੈਚ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਟੀਮ ਨੂੰ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣਿਆ ਗਿਆ।ਪ੍ਰਿੰਸਪਲ ਸ਼੍ਰੀਮਤੀ ਤਰੁਨਾ ਅਰੋੜਾ ਨੇ ਬੱਚਿਆਂ ਨੂੰ ਉਹਨਾਂ ਦੀ ਜਿੱਤ ਦੀ ਮੁਬਾਰਕਬਾਦ ਦਿੱਤੀ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਬੱਚਿਆਂ ਅਤੇ ਕੋਚ ਅਸ਼ੋਕ ਕੁਮਾਰ ਨੂੰ ਜਿੱਤ ਦੀ ਵਧਾਈ ਦਿੱਤੀ।
ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਵੰਦਨਾ, ਸੁਰਭੀ, ਮਮਤਾ, ਗੋਬਿੰਦ, ਸਰਬਜੀਤ, ਮਨਪ੍ਰੀਤ, ਮਾਨਸੀ, ਮਨਦੀਪ, ਚਿੰਕੀ, ਹਰਪ੍ਰੀਤ, ਮਾਇਆ, ਸੰਦੀਪ, ਨਿਸ਼ੂ, ਚਰਨਜੀਤ, ਰਾਜਿੰਦਰ, ਡੀ.ਪੀ.ਈ ਅਸ਼ੋਕ, ਅਲਕਾ, ਕਮਲ ਆਦਿ ਮੌਜ਼ੂਦ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media