Wednesday, September 16, 2026

ਖਾਲਸਾ ਕਾਲਜ਼ ਸੀਨੀ.ਸੈਕੰ.ਸਕੂਲ ਕਮਰਸ ਵਿਭਾਗ ਦੇ ਬਾਰਵੀਂ ਦੇ ਵਿਦਿਆਰਥੀਆਂ ਵਲੋਂ ਦੌਰਾ

ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੋਂਜਵਾਨਾਂ ਨੂੰ ਕਰੀਅਰ ਪ੍ਰਤੀ ਸਹੀ ਸੇਧ ਦੇਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ-ਡੀ.ਬੀ.ਈ.ਈ ਅਮਿਤ ਤਲਵਾੜ ਨੇ ਕੀਤਾ।ਇਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ੳ-ਡੀ.ਬੀ.ਈ.ਈ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ਼ ਸੀਨੀ. ਸੈਕੰ ਸਕੂਲ ਦੇ ਕਾਮਰਸ ਵਿਭਾਗ ਦੇ ਬਾਰਵੀਂ ਦੇ ਵਿਦਿਆਰਥੀਆਂ ਵੱਲੋ ਦੌਰਾ ਕੀਤਾ ਗਿਆ।ਡਿਪਟੀ ਸੀ.ਈ.ਓ ਤੀਰਥਪਾਲ ਸਿੰਘ ਵਲੋਂ ਪ੍ਰਾਰਥੀਆਂ ਨੂੰ ਨੋਂਵੀ, ਦਸਵੀਂ ਅਤੇੇ ਗਿਆਰਵੀ ਤੋਂ ਬਾਅਦ ਹੋਣ ਵਾਲੇ ਕੋਰਸ ਬਾਰੇ ਅਤੇ ਵੱਖਰੇ-ਵੱਖਰੇ ਕੈਰੀਅਰ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ।
ਬਿਊਰੋ ਦੀਆਂ ਚੱਲ ਰਹੀਆਂ ਗਤੀਵਿਧੀਆਂ ਜਿਵੇ ਕਿ ਆਨਲਾਈਨਮੈਨੂਅਲ ਰਜਿਸਟਰੇਸ਼ਨ, ਪਲੇਸਮੈਨ ਕੈਂਪ, ਬੁੱਕ ਕੈਫੇ, ਸਵੈ ਰੋਜਗਾਰ ਅਤੇ ਪੀ.ਐਸ.ਡੀ.ਐਮ ਦੇ ਸਕਿੱਲ ਕੋਰਸਾਂ ਸਬੰਧੀ ਸਕੀਮਾਂ ਅਤੇ ਵਿਦੇਸ਼ੀ ਕੋਂਸਲਿੰਗ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।ਬਿਉਰੋ ਵਿਖੇ ਕੰਪੀਟੀਸ਼ਨ ਦੀ ਤਿਆਰ ਕਰ ਰਹੇ ਵਿਦਿਆਰਥੀਆਂ ਲਈ ਇੱਕ ਬੁੱਕ ਕੈਫੇ ਸਥਾਪਿਤ ਕੀਤਾ ਗਿਆ ਹੈ।ਜਿਸ ਵਿੱਚ ਕੁੱਝ ਵਿਦਿਆਰਥੀਆਂ ਵਲੋਂ ਪਟਵਾਰੀ, ਪੁਲਿਸ ਕੋਸਟੇਬਲ, ਇੰਟੈਲੀਜੈਂਸ ਵਿਭਾਗ ਆਦਿ ਦੇ ਪੇਪਰ ਕਲੀਅਰ ਕਰ ਚੁੱਕੇ ਹਨ, ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਉਹ ਪਾਸ ਕਰ ਚੁੱਕੇ ਵਿਦਿਆਰਥੀ ਦੀ ਮੀਟਿੰਗ ਕਰਵਾਈ ਗਈ ਤਾਂ ਜ਼ੋ ਉਹਨਾਂ ਦੇ ਉਹਨਾਂ ਦੇ ਤਜਰਬੇ ਤੋ ਵੀ ਭਵਿੱਖ ਵਿੱਚ ਲਾਭ ਮਿਲ ਸਕੇ।
ਇਸ ਮੋਕੇ ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ ਪੀ.ਐਸ.ਡੀ.ਐਮ ਵਲੋ ਸੁਰਿੰਦਰ ਸਿੰਘ ਅਤੇ ਜਿਲ੍ਹਾ ਗਾਈਡੈਂਸ ਕੋਂਸਲਰ ਜ਼ਸਬੀਰ ਸਿੰਘ ਅਤੇ ਸਕੂਲ ਦੇ ਅਧਿਆਪਕ ਸਤਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …