ਲੌਂਗੋਵਾਲ, 30 ਅਗਸਤ (ਜਗਸੀਰ ਲੌਂਗੋਵਾਲ) – ਲਾਗਲੇ ਪਿੰਡ ਸ਼ੇਰੋਂ ਦੀ ਅਮਰਾ ਪੱਤੀ ਵਿੱਚ ਤੀਆਂ ਦਾ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਧੀਆਂ ਨੇ
ਸ਼ਾਨਦਾਰ ਰਵਾਇਤੀ ਪਹਿਰਾਵੇ ਵਿੱਚ ਆ ਕੇ ਪੂਰੇ ਜੋਸ਼ ਨਾਲ ਸ਼ਾਨਦਾਰ ਡਾਂਸ ਅਤੇ ਗਿੱਧਾ ਪਾਇਆ।ਪੰਜਾਬੀ ਲੋਕ ਨਾਚ ਅਤੇ ਗੀਤਾਂ ਨੇ ਪ੍ਰੋਗਰਾਮ ਨੂੰ ਹੋਰ ਰੰਗੀਨ ਬਣਾ ਦਿੱਤਾ।ਸਮਾਗਮ ਵਿੱਚ ਪਿੰਡ ਦੇ ਸਾਬਕਾ ਸਰਪੰਚ ਮਾਸਟਰ ਕੇਵਲ ਸਿੰਘ, ਰੂਪ ਸਿੰਘ, ਰਣਵੀਰ ਸਿੰਘ, ਮੱਖਣ ਸਿੰਘ ਇਕਾਈ ਪ੍ਰਧਾਨ ਉਗਰਾਹਾਂ, ਪੰਚ ਜਸਪ੍ਰੀਤ ਸਿੰਘ, ਸਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾਈ।
ਸਾਬਕਾ ਸਰਪੰਚ ਮਾ. ਕੇਵਲ ਸਿੰਘ ਨੇ ਤੀਜ਼ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ।ਮਾਲਵੇ ਵਿੱਚ ਇਹ ਤਿਉਹਾਰ ਹਰ ਪਿੰਡ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਜਿੱਥੇ ਪਿੰਡ ਦੀਆਂ ਔਰਤਾਂ ਤੇ ਕੁੜੀਆਂ ਪੀਂਘਾਂ ਝੂਟਦੀਆਂ ਅਤੇ ਗਿੱਧਾ ਪਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ। ਇਸ ਨਾਲ ਖੁਸ਼ੀਆਂ ਵਿੱਚ ਵਾਧਾ ਹੁੰਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਵੀ ਵਧਦੀ ਹੈ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media