Thursday, October 15, 2026

ਪਿੰਡ ਕਾਂਝਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ

ਸੰਗਰੂਰ, 29 ਅਗਸਤ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਕਾਂਝਲਾ-1 ਵਿਖੇ ਰਾਸ਼ਟਰੀ ਖੇਡ ਮਨਾਇਆ ਗਿਆ।ਸਕੂਲ ਅਧਿਆਪਕ ਹਰਕੀਰਤ ਕੌਰ (ਸੋਨ ਤਗਮਾ ਜੇਤੂ ਰਾਸ਼ਟਰੀ ਖਿਡਾਰੀ) ਨੇ ਵਿਦਿਆਰਥੀਆਂ ਨੂੰ ਦੱਸਿਆ ਕਿ “ਰਾਸ਼ਟਰੀ ਖੇਡ ਦਿਵਸ” ਇੱਕ ਸਾਲਾਨਾ ਸਮਾਰੋਹ ਹੈ, ਜੋ 29 ਅਗਸਤ ਨੂੰ ਭਾਰਤ ਦੇ ਹਾਕੀ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ `ਚ ਮਨਾਇਆ ਜਾਂਦਾ ਹੈ।ਇਸ ਮੌਕੇ ਵਿਦਿਆਰਥੀਆਂ ਦੀਆਂ ਦੌੜ੍ਹਾਂ, ਲੰਬੀ ਛਾਲ, ਘੋਲ ਅਤੇ ਕੁਸ਼ਤੀ ਮੁਕਾਬਲੇ ਕਰਵਾਏ ਗਏ ਤੇ ਅਧਿਆਪਕਾ ਹਰਕੀਰਤ ਕੌਰ ਅਤੇ ਗਗਨਦੀਪ ਕੌਰ ਵੱਲੋਂ ਜੇਤੂਆਂ ਨੂੰ ਇਨਾਮ ਦਿੱਤੇ ਗਏ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …