Friday, March 13, 2026

ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵਲੋਂ 19ਵਾਂ ਅਧਿਆਪਕ ਸਨਮਾਨ ਦਿਵਸ ਕਰਵਾਇਆ ਗਿਆ

ਅੰਮ੍ਰਿਤਸਰ, 4 ਸਤੰਬਰ (ਦੀਪ ਦਵਿੰਦਰ ਸਿੰਘ ) – ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵਲੋਂ ਵਿਰਸਾ ਵਿਹਾਰ ਵਿਖੇ ਕਰਵਾਏ ਗਏ 19ਵੇਂ ਅਧਿਆਪਕ ਸਨਮਾਨ ਦਿਵਸ ਕਰਵਾਇਆ ਗਿਆ।ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਫਾਊਂਡੇਸ਼ਨ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਪਿੱਛਲੇ ਸਮਿਆਂ ਵਿੱਚ ਰਾਜਨੀਤਕ ਪਾਰਟੀਆਂ ਨੇ ਮਨ ਭਾਉਂਦੇ ਏਜੰਡੇ ਲਾਗੂ ਕਰਨ ਲਈ ਸਿੱਖਿਆ ਅਤੇ ਸਭਿਆਚਾਰ ਨੂੰ ਭੰਨ ਤੋੜ ਕਰਨ ਲਈ ਬਹੁਤ ਸਾਰੇ ਦਿੱਖ ਤੇ ਅਦਿੱਖ ਹਮਲੇ ਕੀਤੇ, ਇਤਿਹਾਸਕ ਤੱਥਾਂ ਨਾਲ ਛੇੜਛਾੜ ਕਰਕੇ ਕੌਮਾਂ ਦੀ ਇਤਿਹਾਸਕ ਦਿੱਖ ਵਿਗਾੜਨ ਕੋਸ਼ਿਸ਼ ਕੀਤੀ।
ਜਿਲ੍ਹਾ ਭਾਸ਼ਾ ਅਫ਼ਸਰ ਪਰਮਜੀਤ ਸਿੰਘ ਕਲਸੀ ਨੇ ਫਾਊਂਡੇਸ਼ਨ ਦੇ ਇਸ ਨੇਕ ਕਾਰਜ਼ ਦੀ ਸ਼ਲਾਘਾ ਕੀਤੀ।ਡੀ.ਈ.ਓ (ਸ) ਸੁਸ਼ੀਲ ਤੁਲੀ ਨੇ ਕਿਹਾ ਕਿ ਫਾਊਂਡੇਸ਼ਨ ਦਾ ਇਹ ਕਦਮ ਪੱਕਾ ਤੇ ਸਾਰਥਕ ਬਣ ਚੁੱਕਾ ਹੈ। ਹਲਕਾ ਅੰਮ੍ਰਿਤਸਰ ਪੱਛਮੀ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਭਾਵੇਂ ਸਰਕਾਰ ਅਧਿਆਪਕ ਵਰਗ ਦਾ ਸਤਿਕਾਰ ਕਰਦੀ ਹੈ, ਪਰ ਸਾਡੀਆਂ ਮਾਣਮੱਤੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਵੀ ਬੜੀ ਅਹਿਮ ਹੈ।ਵਿਰਸਾ ਵਿਹਾਰ ਦੇ ਜਨਰਲ ਸਕੱਤਰ ਰਮੇਸ਼ ਯਾਦਵ ਨੇ ਆਏ ਹੋਏ ਅਧਿਆਪਕਾਂ ਨੂੰ ‘ਜੀ ਆਇਆ’ ਕਿਹਾ ਤੇ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਸਕਤਰ ਡਾ. ਸੁਖਦੇਵ ਸੇਖੋਂ ਨੇ ਮੰਚ ਸੰਚਾਲਨ ਕੀਤਾ ਤੇ ਫਾਊਂਡੇਸ਼ਨ ਦੇ ਕੀਤੇ ਅਹਿਮ ਕੰਮਾਂ ਬਾਰੇ ਅਧਿਆਪਕਾ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਪ੍ਰੰਬਧਕੀ ਸਕੱਤਰ ਕੰਵਲਨੈਨ ਸਿੰਘ, ਭੁਪਿੰਦਰ ਸਿੰਘ ਗਿੱਲ, ਡਾ. ਰਾਣੀ, ਹਰਜੀਤ ਕੌਰ, ਰਾਣਾ ਪ੍ਰਤਾਪ ਸਿੰਘ, ਚੇਤਨ ਤੇੜਾ, ਡਾ. ਹਰਪ੍ਰੀਤ ਕੌਰ, ਰਾਣਾ ਰਣਬੀਰ ਕੌਰ, ਸੁਖਬੀਰ ਸਿੰਘ ਥਿੰਦ, ਨਵਦੀਪ ਸਿੰਘ, ਮਨਪ੍ਰੀਤ ਚਮਿਆਰੀ, ਅਜੈ ਬਹਿਲ, ਜਤਿੰਦਰਪਾਲ ਛੀਨਾ, ਮਨਿੰਦਰ ਸਿੰਘ, ਨਰਿੰਦਰ ਰਾਏ, ਗੁਰਪਾਲ ਰਾਏ, ਸਿਕੰਦਰ ਸਿੰਘ ਆਦਿ ਵੱਡੀ ਗਿਣਤੀ ‘ਚ ਅਧਿਆਪਕ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …