ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਮਨਾਏ ਗਏ ਅਧਿਆਪਕ
ਦਿਵਸ ਪ੍ਰੋਗਰਾਮ ਵਿੱਚ ਕੌਮੀ ਅਵਾਰਡ ਜੇਤੂ ਸਮਰਥ ਮਹਾਜਨ ਅਤੇ ਐਡਵੋਕੇਟ ਆਂਚਲ ਗੁਪਤਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਮਹਿਮਾਨਾਂ ਨੁੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
ਵਿਦਿਆਰਥੀਆਂ ਵਲੋਂ ਗਣੇਸ਼ ਵੰਦਨਾ ਪੇਸ਼ ਕੀਤੀ ਗਈ।ਸਕੂਲ ਦੇ ਵਿਦਿਆਰੀਥਆਂ ਅਨਨਯਾ, ਜਾਨਵੀ, ਅਰਨਵ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਵਿਦਿਆਰਥੀਆਂ ਨੇ ਗੀਤ ਅਤੇ ਨਾਟਕ ‘ਗੁਰੂ ਗਿਆਨ’ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।ਪ੍ਰਿੰਸੀਪਲ ਡਾ. ਅੰਜ਼ਨਾ ਨੇ ਕਿਹਾ ਕਿ ਅਧਿਆਪਕ ਜੀਵਨ ‘ਚ ਆਪਣੇ ਲਈ ਕਦੀ ਨਹੀਂ ਸੋਚਦਾ।ਉਸ ਦੇ ਹੱਥਾਂ ‘ਚੋਂ ਕਈ ਇੰਜੀਨੀਅਰ ਤੇ ਅਫਸਰ ਬਣਦੇ ਹਨ, ਇਹੀ ਉਨਾਂ ਦੀ ਦੌਲਤ ਹੈ।ਸ੍ਰੀਮਤੀ ਆਂਚਲ ਗੁਪਤਾ ਨੇ ਬੱਚਿਆਂ ਨਾਲ ਸਿਖਿਆ ਖੇਤਰ ਵਿੱਚ ਹੋਣ ਵਾਲੀਆਂ ਤਬਦੀਲ਼ੀਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਕਿਸੇ ਵੀ ਸੁਪਨੇ ਨੂੰ ਪੂਰਾ ਕਰਨ ਲਈ ਉਮਰ ਕੋਈ ਰੁਕਾਵਟ ਨਹੀਂ ਹੁੰਦੀ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਡੀ.ਏ.ਵੀ ਪ੍ਰਬੰਧਕੀ ਸਮਿਤੀ ਦਿੱਲੀ ਦੇ ਪ੍ਰਧਾਨ ਪਦਮਸ੍ਰੀ ਅਵਾਰਡੀ ਡਾ. ਪੂਨਮ ਸੂਰੀ, ਡਾ. ਜੇ.ਪੀ ਸ਼ੂਰ ਡਾਇਰੈਕਟਰ ਪਬਲਿਕ ਸਕੂਲਜ਼-1 ਡੀ.ਏ.ਵੀ ਪ੍ਰਬੰਧਕੀ ਸਮਿਤੀ ਨਵੀਂ ਦਿੱਲੀ, ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ.ਸ੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਅਧਿਆਪਕ ਦਿਵਸ ਦੀ ਵਧਾਈ ਦਿੱਤੀ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media