ਚਵਿੰਡਾ ਦੇਵੀ, 6 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਲਈ ‘ਅਧਿਆਪਕ
ਦਿਵਸ’ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀਆਂ ਨੇ ਡਾਂਸ, ਗੀਤ, ਕਵਿਤਾ ਤੇ ਭੰਗੜੇ ਦੀ ਪੇਸ਼ਕਾਰੀ ਕਰਕੇ ਖੂਬ ਰੰਗ ਬੰਨਿਆ।ਵਿਦਿਆਰਥੀਆਂ ਵਲੋਂ ਅਧਿਆਪਕਾਂ ਨੂੰ ਉਨ੍ਹਾਂ ਦੀ ਸਖਸ਼ੀਅਤ ਦੇ ਅਨੁਸਾਰ ਵੱਖ ਵੱਖ ਟੈਗ ਦਿੱਤੇ ਗਏ।ਕਾਲਜ ਪਿ੍ਰੰਸੀਪਲ ਗੁਰਦੇਵ ਸਿੰਘ ਅਤੇ ਸਟਾਫ਼ ਵਲੋਂ ਕੇਕ ਵੀ ਕੱਟਿਆ ਗਿਆ।ਪ੍ਰਿੰ: ਗੁਰਦੇਵ ਸਿੰਘ ਨੇ ਕਿਹਾ ਕਿ ਆਧੁਨਿਕ ਸਮੇਂ ਦੇ ਸਮਾਜ ਦੇ ਵਿਗੜੇ ਹਲਾਤਾਂ ਦੇ ਮੱਦੇਨਜ਼ਰ ਚੰਗੇ ਅਧਿਆਪਕਾਂ ਦੀ ਬਹੁਤ ਲੋੜ ਹੈ।ਉਨ੍ਹਾਂ ਇਸ ਗੱਲ ’ਤੇ ਖੁਸ਼ੀ ਜਾਹਿਰ ਕੀਤੀ ਕਿ ਕਾਲਜ ਦੇ ਅਧਿਆਪਕ ਆਪਣੇ ਫਰਜ਼ ਅਤੇ ਡਿਊਟੀ ਪ੍ਰਤੀ ਸੁਚੇਤ ਹਨ।
ਇਸ ਮੌਕੇ ਪ੍ਰੋ. ਰਣਪ੍ਰੀਤ ਸਿੰਘ ਨੇ ਅਧਿਆਪਕਾਂ ਲਈ ਵਧੀਆ ਸਮਾਗਮ ਆਯੋਜਿਤ ਕਰਨ ਲਈ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media