ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਚੋਕ ਪਾਸੀਆਂ ਸਥਿਤ ਜੈ ਸ੍ਰੀ ਕ੍ਰਿਸ਼ਨਾ ਮੰਦਿਰ ‘ਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ।ਕੰਪਨੀ ਬਾਗ ਤੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਉਦਘਾਟਨ ਵਿਧਾਇਕ ਕੰੁਵਰਵਿਜੇ ਪ੍ਰਤਾਪ ਨੇ ਕੀਤਾ।ਛੋਟੇ ਛੋਟੇ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਲੀਲਾ ‘ਤੇ ਨਾਟਕ ਵੀ ਖੇਡੇ।ਮੰਦਿਰ ਗੁਰੂ ਨੇ ਆਈਆ ਸੰਗਤਾਂ ਦਾ ਸਵਾਗਤ ਕੀਤਾ ਅਤੇ ਮਟਕੀ ਗੋਪਾਲ ਨੂੰ ਇਸ਼ਨਾਨ ਕਰਵਾ ਕੇ ਚਾਂਦੀ ਦੇ ਝੂਲੇ ਵਿੱਚ ਸਥਾਪਿਤ ਕਰਵਾਇਆ।ਬਾਅਦ ਵਿੱਚ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ।ਮੰਦਿਰ ਵਿੱਚ ਵਿਧਾਇਕ ਅਜੈ ਗੁਪਤਾ ਅਤੇ ਇੰਪਰੂਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨੇ ਵੀ ਹਾਜ਼ਰੀ ਲਵਾਈ ਅਤੇ ਆਈ ਸੰਗਤ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ।
Check Also
ਯੂਨੀਵਰਸਿਟੀ ਦੇ ਐਮ.ਬੀ.ਏ. ਵਿਦਿਆਰਥੀਆਂ ਨੂੰ ਪ੍ਰਸਿੱਧ ਕੰਪਨੀਆਂ ਵੱਲੋਂ ਨੌਕਰੀਆਂ ਪ੍ਰਦਾਨ
ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ …