Thursday, June 5, 2025
Breaking News

ਵੱਖ-ਵੱਖ ਵਿਭਾਗਾਂ ਵਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ ਰੀਵਿਊ

ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਵੱਖ-ਵੱਖ ਵਿਭਾਗਾਂ ਅੰਦਰ ਚੱਲ ਰਹੇ ਵਿਕਾਸ ਪ੍ਰੋਜੈਕਟਸ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸਨਰ ਪਠਾਨਕੋਟ ਹਰਬੀਰ ਸਿੰਘ ਦੀ ਦੇਖ-ਰੇਖ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਧਰਮਵੀਰ ਸਿੰਘ ਵਣ ਮੰਡਲ ਅਫਸਰ ਪਠਾਨਕੋਟ, ਮਹੇਸ਼ ਕੁਮਾਰ ਐਕਸੀਅਨ ਵਾਟਰ ਸਪਲਾਈ ਸੈਨੀਟੇਸ਼ਨ, ਰਜਿੰਦਰ ਗੋਤਰਾ ਐਕਸੀਅਨ ਲੋਕ ਨਿਰਮਾਣ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
ਡਿਪਟੀ ਕਮਿਸਨਰ ਨੇ ਸਭ ਤੋਂ ਪਹਿਲਾ ਸਿੱਖਿਆ ਵਿਭਾਗ ਦਾ ਰੀਵਿਊ ਕੀਤਾ ਗਿਆ ਅਤੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਲ੍ਹਾ ਪਠਾਨਕੋਟ ਵਿੱਚ ਸਿੱਖਿਆ ਵਿਭਾਗ ਅੰਦਰ ਜੋ ਵੀ ਨਿਰਮਾਣ ਕਾਰਜ਼ ਚੱਲ ਰਹੇ ਹਨ।ਉਨ੍ਹਾਂ ਕਾਰਜ਼ਾਂ ਵਿੱਚ ਤੇਜ਼ੀ ਲਿਆਂਦਿਆਂ ਨਿਰਧਾਰਿਤ ਸਮੇਂ ਅੰਦਰ ਕੰਮ ਮੁਕੰਮਲ ਕੀਤਾ ਜਾਵੇ।ਉਨ੍ਹਾਂ ਵਾਟਰ ਸਪਲਾਈ ਸੈਨੀਟੇਸਨ ਵਿਭਾਗ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਜੋ ਵਿਕਾਸ ਕਾਰਜ ਲੰਮੇ ਸਮੇਂ ਤੋਂ ਰੁਕੇ ਹੋਏ ਹਨ।ਉਨ੍ਹਾਂ ਕਾਰਜ਼ਾਂ ਨੂੰ ਸ਼ੁਰੂ ਕੀਤਾ ਜਾਵੇ ਅਤੇ ਕੰਪਲੀਟ ਕੀਤਾ ਜਾਵੇ ਤਾਂ ਜੋ ਲੋਕ ਇਨ੍ਹਾਂ ਵਿਕਾਸ ਕਾਰਜਾਂ ਤੋਂ ਲਾਭ ਲੈ ਸਕਣ।
ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੇ ਅਗਲੇ ਫੇਜ਼ ਵਿੱਚ ਤਿੰਨ ਆਮ ਆਦਮੀ ਕਲੀਨਿਕ ਬਣਾਏ ਜਾਣੇ ਹਨ, ਜਿਨ੍ਹਾਂ ਵਿੱਚ ਨਰੋਟ, ਸੁਜਾਨਪੁਰ ਅਤੇ ਪਠਾਨਕੋਟ ਸ਼ਾਮਲ ਹਨ।ਉਨ੍ਹਾਂ ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨਾਲ ਰੀਵਿਊ ਕਰਨ ਤੋਂ ਬਾਅਦ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਵੱਖ ਵੱਖ ਪਿੰਡਾਂ ਵਿੱਚ ਲਗਾਏ ਸੰਗਤ ਦਰਸ਼ਨ ਦੋਰਾਨ ਇਹ ਸਮੱਸਿਆ ਸਾਹਮਣੇ ਆਈ ਸੀ ਕਿ ਜਿਆਦਾਤਰ ਲਿੰਕ ਰੂਟ ਅਜਿਹੇ ਹਨ ਜਿੱਥੇ ਪੰਜਾਬ ਰੋਡਵੇਜ ਦੀਆਂ ਬੱਸਾਂ ਨਾ ਹੋਣ ਕਰਕੇ ਸਕੂਲ ਦੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੇ ਨਤੀਜੇ ਵਜੋਂ ਰੋਡਵੇਜ ਪਠਾਨਕੋਟ ਵਲੋਂ ਪਠਾਨਕੋਟ ਤੋਂ ਦੂਨੇਰਾ, ਪਠਾਨਕੋਟ ਤੋਂ ਬਸੋਲੀ, ਪਠਾਨਕੋਟ ਤੋਂ ਬਮਿਆਲ ਅਤੇ ਪਠਾਨਕੋਟ ਤੋਂ ਪਲਾਹ ਲਈ ਵੱਖ-ਵੱਖ ਟਾਈਮ ਦੇ ਅਨੁਸਾਰ ਪੰਜਾਬ ਰੋਡਵੇਜ ਦੀਆਂ ਬੱਸਾਂ ਦੇ ਰੂਟ ਚਲਾਏ ਗਏ ਹਨ।ਉਨ੍ਹਾ ਰੋਡਵੇਜ ਡਿਪੂ ਪਠਾਨਕੋਟ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੱਸਾਂ ਦੇ ਟਾਈਮ ਇਸ ਤਰ੍ਹਾਂ ਨਾਲ ਨਿਰਧਾਰਤ ਕੀਤੇ ਜਾਣ ਕਿ ਸਵੇਰੇ ਵਿਦਿਆਰਥੀ ਸਮੇਂ ਅਨੁਸਾਰ ਅਪਣੇ ਸਕੂਲਾਂ, ਕਾਲਜਾਂ ਤੱਕ ਪਹੁੰਚ ਸਕਣ।
ਜਿਲ੍ਹਾ ਖੇਡ ਅਫਸਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਐਸ.ਡੀ.ਐਮ ਪਠਾਨਕੋਟ ਅਤੇ ਧਾਰ ਦੀ ਦੇਖ ਰੇਖ ਵਿੱਚ ਜੋ ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਕਰਵਾਈਆਂ ਗਈਆਂ ਸਨ।ਉਹ ਪੂਰੀ ਤਰ੍ਹਾਂ ਨਾਲ ਸਫਲ ਰਹੀਆਂ ਇਸ ਲਈ ਉਹ ਪ੍ਰਸੰਸਾ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਖੇਡਾਂ ਅੰਦਰ ਵੀ ਵਧੀਆ ਕਾਰਗੁਜ਼ਾਰੀ ਪੇਸ ਕੀਤੀ ਜਾਵੇ ਤਾਂ ਜੋ ਜਿਲ੍ਹਾ ਪਠਾਨਕੋਟ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸਫਲਤਾ ਪੂਰਵਕ ਨੇਪਰੇ ਚੜ ਸਕਣ।
ਉਨਾਂ ਸਰਕਾਰੀ ਵਿਭਾਗਾਂ ਦਾ ਰੀਵਿਊ ਕੀਤਾ ਅਤੇ ਹਦਾਇਤ ਕੀਤੀ ਕਿ ਸਮੇਂ ਰਹਿੰਦਿਆਂ ਹੀ ਸਾਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਜਨ ਭਲਾਈ ਸਕੀਮਾਂ ਤੋਂ ਲਾਭ ਪ੍ਰਾਪਤ ਕਰ ਸਕਣ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …