Sunday, October 6, 2024

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਦਫ਼ਤਰ ਦੀ ਉਸਾਰੀ ਦਾ ਕੰਮ ਸ਼ੁਰੂ

ਸਮਰਾਲਾ, 11 ਸਤੰਬਰ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਹੀਨੇਵਾਰ ਮੀਟਿੰਗ ਫਰੰਟ ਦੇ ਦਫਤਰ ਵਿਖੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਫਰੰਟ ਦੇ ਸਕੱਤਰ ਸਵਿੰਦਰ ਸਿੰਘ ਨੇ ਪਿਛਲੇ ਮਹੀਨੇ ਫਰੰਟ ਵਲੋਂ ਹੱਲ ਕੀਤੇ ਗਏ ਸੱਤ ਕੇਸਾਂ ਉਪਰ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਅਤੇ ਹਾਜ਼ਰੀਨ ਨੇ ਫਰੰਟ ਦੇ ਕੰਮਾਂ ‘ਤੇ ਤਸੱਲੀ ਪ੍ਰਗਟਾਈ।ਫਰੰਟ ਦੇ ਪ੍ਰਧਾਨ ਬਾਲਿਓਂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਨਵੇਂ ਦਫਤਰ ਦੀ ਮਨਜ਼ੂਰੀ ਲਈ ਨਗਰ ਕੌਂਸਲਰ ਈ.ਓ ਪੁਸ਼ਮਿੰਦਰ ਕੁਮਾਰ ਅਤੇ ਸਮੁੱਚੀ ਨਗਰ ਕੌਂਸਲ ਨੂੰ ਅਰਜ਼ੀ ਦਿੱਤੀ ਗਈ ਸੀ। ਜਿਸ ਦੀ ਮਨਜ਼ੂਰੀ ਨਗਰ ਕੌਂਸਲਰ ਸਮਰਾਲਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਅਤੇ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਲਿਖਤੀ ਤੌਰ ’ਤੇ ਮਿਲ ਗਈ ਹੈ ਦਫ਼ਤਰ ਦੇ ਲੰਮੇਂ ਸਮੇਂ ਤੋਂ ਰੁਕੇ ਪਏ ਕੰਮ ਨੂੰ ਚਾਲੂ ਕਰ ਦਿੱਤਾ ਹੈ।
ਉਸਾਰੀ ਲਈ ਫਰੰਟ ਦੇ ਮੈਂਬਰ ਸੂਬੇਦਾਰ ਪ੍ਰੀਤਮ ਸਿੰਘ ਲੱਧੜਾਂ, ਕੇਵਲ ਕ੍ਰਿਸ਼ਨ ਸ਼ਰਮਾ, ਬਿਹਾਰੀ ਲਾਲ ਸੱਦੀ, ਅਨੁਪਿੰਦਰ ਸਿੰਘ ਲੱਧੜਾਂ, ਕੈਪਟਨ ਮਹਿੰਦਰ ਸਿੰਘ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਮਾਛੀਵਾੜਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਸਰਪ੍ਰਸਤ ਕਮਾਡੈਂਟ ਰਸ਼ਪਾਲ ਸਿੰਘ ਵਲੋਂ ਵੱਡੇ ਰੂਪ ਵਿੱਚ ਵਿੱਤੀ ਸਹਾਇਤਾ ਕੀਤੀ ਗਈ।ਫਰੰਟ ਦਾ ਨਵਾਂ ਦਫ਼ਤਰ ਭਗਵਾਨਪੁਰਾ ਰੋਡ ’ਤੇ ਬਣ ਕੇ ਤਿਆਰ ਹੋ ਜਾਵੇਗਾ।ਦੀਪ ਦਿਲਬਰ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਪੁਲਿਸ ਤੇ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਕਰਨ ਤਾਂ ਜੋ ਰਲ਼-ਮਿਲ ਕੇ ਸਾਡੇ ਸਮਾਜ ਵਿੱਚ ਨਸ਼ਿਆਂ ਦਾ ਖ਼ਾਤਮਾ ਕੀਤਾ ਜਾ ਸਕੇ।
ਮੀਟਿੰਗ ਨੂੰ ਕਾਮਰੇਡ ਭਜਨ ਸਿੰਘ, ਕੇਵਲ ਸਿੰਘ ਮੰਜ਼ਾਲੀਆਂ, ਅਵਤਾਰ ਸਿੰਘ ਉਟਾਲਾਂ, ਕਾਮਰੇਡ ਦਰਸ਼ਨ ਮਾਛੀਵਾੜਾ ਨੇ ਵੀ ਸੰਬੋਧਨ ਕੀਤਾ।ਉਪਰੋਕਤ ਬੁਲਾਰਿਆਂ ਤੋਂ ਇਲਾਵਾ ਬਲਦੇਵ ਸਿੰਘ ਬਿਲਾਸਪੁਰ ਪ੍ਰਧਾਨ ਫਰੰਟ ਖਮਾਣੋਂ, ਹਰਮਿੰਦਰ ਸਿੰਘ ਗਿੱਲ ਪ੍ਰਧਾਨ ਫਰੰਟ ਮਾਛੀਵਾੜਾ, ਕਾਮਰੇਡ ਬੰਤ ਸਮਰਾਲਾ, ਪ੍ਰਿਤਪਾਲ ਭਗਵਾਨਪੁਰਾ, ਮਾ. ਪ੍ਰੇਮ ਨਾਥ, ਸੁਖਵੀਰ ਪੱਪੀ ਸਮਰਾਲਾ ਆਦਿ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …