Monday, September 14, 2026

ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੀ ਵਿਦਿਆਰਥਣ ਨੇ ਨੀਟ ਦੇ ਟੈਸਟ ‘ਚ ਹਾਸਲ ਕੀਤਾ 194ਵਾਂ ਰੈਂਕ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੀ ਬਾਰ੍ਹਵੀਂ ਪਾਸ ਕਰ ਚੁੱਕੀ ਵਿਦਿਆਰਥਣ ਭਾਵਨਾ ਅੱਤਰੀ ਪੁੱਤਰੀ ਰਾਮ ਕੁਮਾਰ ਪਿੰਡ ਕਣਕਵਾਲ ਭੰਗੂਆਂ ਨੇ ਨੀਟ ਦੇ ਟੈਸਟ ਵਿੱਚ 194ਵਾਂ ਰੈਂਕ ਹਾਸਲ ਕੀਤਾ ਹੈ।ਇਸ ਟੈਸਟ ਵਿੱਚ ਪੂਰੇ ਭਾਰਤ ਦੇ 23 ਲੱਖ ਬੱਚਿਆਂ ਨੇ ਭਾਗ ਲਿਆ।ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੀ ਵਿਦਿਆਰਥਣ ਨੇ ਬਿਨਾਂ ਕਿਸੇ ਕੋਚਿੰਗ ਲਏ ਇਹ ਟੈਸਟ ਪਾਸ ਕੀਤਾ ਅਤੇ 194ਵਾਂ ਰੈਂਕ ਹਾਸਲ ਕਰਕੇ “ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ” ਵਿੱਚ ਕੁੱਲ 37 ਸੀਟਾਂ ਵਿੱਚੋਂ ਆਪਣੀ ਸੀਟ ਪੱਕੀ ਕੀਤੀ ਅਤੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ।ਸਕੂਲ ਪਹੁੰਚਣ ‘ਤੇ ਸੰਸਥਾ ਦੇ ਚੇਅਰਮੈਨ ਜਸਵੀਰ ਸਿੰਘ ਚੀਮਾ ਨੇ ਬੱਚੀ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।
ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਅਮਿਤ ਕੁਮਾਰ, ਜਸ਼ਨਦੀਪ (ਬਾਇਓ), ਅਸ਼ੋਕ ਕੁਮਾਰ (ਕੈਮਿਸਟਰੀ), ਲੁਕੇਸ਼ ਕੁਮਾਰ (ਫਿਜ਼ਿਕਸ) ਅਤੇ ਹੋਰ ਸਟਾਫ ਮੈਂਬਰ ਮੌਜ਼ੂਦ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …