ਅੰਮ੍ਰਿਤਸਰ 30 ਸਤੰਬਰ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਗੁਰਮੀਤ ਸਿੰਘ ਖੁਡੀਆਂ ਦੀ ਕਿਸਾਨ ਪੱਖੀ ਸੋਚ ਸਦਕਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨ ਵੀਰਾਂ ਨੂੰ ਮਿਆਰੀ ਕਣਕ ਬੀਜ਼ ‘ਤੇ ਸਬਸਿਡੀ ਕੱਟ ਕੇ ਘੱਟ ਰੇਟ ‘ਤੇ ਕਣਕ ਬੀਜ਼ ਮੁਹੱਈਆ ਕਰਵਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕੀ ਕੈਬਨਿਟ ਮੰਤਰੀ ਵਲੋਂ ਕਿਸਾਨਾਂ ਨੂੰ ਮੋਕੇ ‘ਤੇ ਸਬਸਿਡੀ ਦਾ ਲਾਭ ਦੇਣ ਸੰਬੰਧੀ ਸ਼ਲਾਘਾਯੋਗ ਫੈਸਲਾ ਲਿਆ ਹੈ।ਉਹਨਾ ਦੱਸਿਆ ਕਿ ਕਿਸਾਨ ਵੀਰ ਸਬਸਿਡਾਈਜਡ ਕਣਕ ਬੀਜ਼ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ
www.agrimachinerypb.com ‘ਤੇ ਆਈ.ਡੀ ਬਣਾ ਕੇ ਨਿਰਧਾਰਿਤ ਪ੍ਰੋਫਾਰਮੇ ‘ਚ ਬਿਨੈ-ਪੱਤਰ 1 ਤੋਂ 31 ਅਕਤੂਬਰ 2023 ਤੱਕ ਭਰਨਗੇ।ਜਿਸ ਉਪਰੰਤ ਵਿਭਾਗ ਵਲੋਂ ਸੈਂਕਸ਼ਨ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ।ਜਿਸਦਾ ਸੰਦੇਸ਼ ਕਿਸਾਨ ਦੇ ਮੋਬਾਈਲ ‘ਤੇ ਆਵੇਗਾ।ਕਿਸਾਨ ਆਪਣੀ ਆਈ.ਡੀ ਤੋਂ ਇਹ ਸੈਂਕਸ਼ਨ ਪੱਤਰ ਡਾਊਨਲੋਡ ਕਰ ਸਕਣਗੇ ਅਤੇ ਇਸ ਸੈਂਕਸ਼ਨ ਪੱਤਰ ਨੂੰ ਖੇਤੀਬਾੜੀ ਵਿਭਾਗ ਦੇ ਫੋਕਲ ਪੁਆਇੰਟ ਜਾਂ ਬਲਾਕ ਪੱਧਰ ਦੇ ਦਫਤਰਾਂ ‘ਚ ਜਮ੍ਹਾਂ ਕਰਵਾੳੇਣਗੇ।ਖੇਤੀਬਾੜੀ ਵਿਭਾਗ ਵੈਰੀਫਿਕੇਸ਼ਨ ਉਪਰੰਤ ਆਨਲਾਈਨ ਪਰਮਿਟ ਜਾਰੀ ਕਰੇਗਾ ਜਿਸ ਨਾਲ ਕਿਸਾਨ ਕਣਕ ਦਾ ਮਿਆਰੀ ਤਸਦੀਕਸ਼ੁਦਾ ਬੀਜ ਘੱਟ ਰੇਟ ਤੇ ਖਰੀਦ ਸਕਣਗੇ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਹਾੜ੍ਹੀ 2023-24 ਦੋਰਾਨ ਜਿਲ੍ਹਾ ਅੰਮਿ੍ਰਤਸਰ ਵਿੱਚ ਕਿਸਾਨਾਂ ਨੂੰ ਮਿਆਰੀ ਕਣਕ ਬੀਜ਼ ਸਬਸਿਡੀ ‘ਤੇ ਮੁਹੱਈਆ ਕਰਵਾਉਣ ਹਿੱਤ 10000 ਕੁਇੰਟਲ ਕਣਕ ਬੀਜ਼ ਸਬਸਿਡੀ ‘ਤੇ ਦੇਣ ਦਾ ਟੀਚਾ ਪ੍ਰਾਪਤ ਹੋਇਆ ਹੈ, ਕਣਕ ਦੇ ਤਸਦੀਕਸ਼ੁਦਾ ਬੀਜ਼ ਦੀ ਕੀਮਤ ਦਾ 50% ਜਾ ਵੱਧ ਤੋ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਦਿੱਤਾ ਜਾਣਾ ਹੈ।ਜਿਸ ਸੰਬੰਧੀ ਜਿਲ੍ਹੇ ਵਿੱਚ ਕਣਕ ਬੀਜ਼ ਪਾਲਿਸੀ ਨੂੰ ਪਾਰਦਰਸ਼ੀ ਢੰਗ ਨਾਲ ਲਾਗੁ ਕੀਤਾ ਜਾਵੇਗਾ, ਖੇਤੀਬਾੜੀ ਵਿਭਾਗ ਦੇ ਦਫਤਰ ਸ਼ਨੀਵਾਰ ਅਤੇ ਐਤਵਾਰ ਛੁੱਟੀ ਵਾਲੇ ਦਿਨ ਵੀ ਖੁੱਲੇ ਰਹਿਣਗੇ।
ਰਛਪਾਲ ਸਿੰਘ ਬੰਡਾਲਾ ਖੇਤੀਬਾੜੀ ਵਿਕਾਸ ਅਫਸਰ (ਬੀਜ਼) ਅੰਮਿ੍ਰਤਸਰ ਨੇ ਦੱਸਿਆ ਕੀ ਕਣਕ ਬੀਜ਼ ਤੇ ਸਬਸਿਡੀ ਕੇਵਲ ਕਣਕ ਦੀਆਂ ਭਾਰਤ ਸਰਕਾਰ ਵਲੋ ਨੋਟੀਫਾਈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਉਨਤ ਪੀ.ਬੀ ਡਬਲਯੂ 343, ਉਨਤ ਪੀ.ਬੀ ਡਬਲਯੂ 550, ਪੀ.ਬੀ ਡਬਲਯੂ 803, ਪੀ.ਬੀ ਡਬਲਯੂ 824, ਪੀ.ਬੀ ਡਬਲਯੂ 826, ਪੀ.ਬੀ ਡਬਲਯੂ 869, ਪੀ ਬੀ ਡਬਲਯੂ 1 ਜਿੰਕ, ਪੀ.ਬੀ ਡਬਲਯੂ 725, ਪੀ.ਬੀ ਡਬਲਯੂ 677, ਪੀ.ਬੀ ਡਬਲਯੂ 766, ਐਚ.ਡੀ 3086, ਡਬਲਿਯੂ ਐਚ 1105, ਪੀ.ਬੀ ਡਬਲਯੂ 1 ਚਪਾਤੀ, ਡੀ.ਬੀ.ਡਬਲਿਯੂ 187, ਡੀ.ਬੀ.ਡਬਲਿਯੂ 222, ਡੀ.ਬੀ.ਡਬਲਿਯੂ 303 ਅਤੇ ਪਿਛੇਤੀ ਬਿਜ਼ਾਈ ਲਈ ਪੀ.ਬੀ ਡਬਲਯੂ 752 ਦੇ ਤਸਦੀਕਸ਼ੁਦਾ ਬੀਜ਼ ‘ਤੇ ਦਿੱਤੀ ਜਾਵੇਗੀ।ਕਿਸਾਨ ਆਨਲਾਈਨ ਪਰਮਿਟ ਪ੍ਰਾਪਤ ਕਰਨ ਉਪਰੰਤ ਪੰਜਾਬ ਰਾਜ ਬੀਜ਼ ਪ੍ਰਮਾਨਣ ਸੰਸਥਾ ਵਲੋ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ ਸਹਿਕਾਰੀ ਅਦਾਰੇ ਜਿਸ ਵਿਚ ਪਨਸੀਡ, ਐਨ.ਐਸ.ਸੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਰਿਭਕੋ, ਆਈ.ਐਫ.ਐਫ.ਡੀ.ਸੀ, ਐਨ.ਐਫ.ਐਲ, ਪੰਜਾਬ ਐਗਰੋ ਆਦਿ ਦੇ ਸੇਲ ਸੈਂਟਰਾਂ ਜਾਂ ਉਨਾਂ ਦੇ ਅਧਿਕਾਰਿਤ ਡੀਲਰਾਂ ਪਾਸੋਂ ਹੀ ਤਸਦੀਕਸ਼ੁਦਾ (ਕੇਵਲ ਸਰਟੀਫਾਈਡ) ਬੀਜ਼ ਸਬਸਿਡੀ ਦੀ ਰਕਮ ਕੱਟ ਕੇ ਪ੍ਰਾਪਤ ਕਰ ਸਕਦੇ ਹਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …