ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਵਰਕਸ਼ਾਪ ਕਰਵਾਈ ਗਈ।ਕਾਲਜ
ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ 7 ਰੋਜ਼ਾ ਚੱਲੀ ਇਸ ਵਰਕਸ਼ਾਪ ’ਚ ਆਈਲੈਸ਼ ਮਾਹਿਰ ਹਰਮਨਦੀਪ ਕੌਰ ਨੇ ਇਕ ਫ੍ਰੀਲਾਂਸਰ ਵਜੋਂ (ਆਈਲੈਸ਼ ਐਕਸਟੈਂਸ਼ਨਾਂ) ਪ੍ਰਦਰਸ਼ਨ ਕੀਤਾ।
ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਉਕਤ ਵਰਕਸ਼ਾਪ ’ਚ ਕਾਸਮੈਟੋਲੋਜੀ ਨਾਲ ਸਬੰਧਿਤ ਸਮੂਹ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਉਨ੍ਹਾਂ ਕਿਹਾ ਕਿ ਇਸ ਦੌਰਾਨ ਵਿਦਿਆਰਥਣਾਂ ਨੇ ਡੂੰਘੀ ਦਿਲਚਸਪੀ ਦਿਖਾਉਂਦਿਆਂ ਆਈਲੈਸ਼ ਐਕਸਟੈਂਸ਼ਨਾਂ ਬਾਰੇ ਵਿਹਾਰਕ ਅਤੇ ਸਿਧਾਂਤਕ ਗਿਆਨ ਸਬੰਧੀ ਜਾਣਕਾਰੀ ਹਾਸਲ ਕੀਤਾ।ਉੇਨ੍ਹਾਂ ਨੇ ਕਾਲਜ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਵਰਕਸ਼ਾਪ ਵਿਦਿਆਰਥਣਾਂ ਦੇ ਗਿਆਨ ’ਚ ਵਾਧਾ ਕਰੇਗੀ, ਜੋ ਉਨ੍ਹਾਂ ਦੇ ਸੁਨਿਹਰੇ ਭਵਿੱਖ ਲਈ ਅਤਿ ਸਹਾਈ ਸਿੱਧ ਹੋਵੇਗਾ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media